ਫੈਕਟ ਸਮਾਚਾਰ ਸੇਵਾ
ਪਟਿਆਲਾ, ਫਰਵਰੀ 23
ਕਿਸਾਨ ਯੂਨੀਅਨ ਵਲੋਂ ਲਗਾਏ ਗਏ ਪੰਜਾਬ ਹਰਿਆਣਾ ਸਰਹੱਦਾਂ ’ਤੇ ਮੋਰਚਿਆਂ ਦੌਰਾਨ ਸਿਹਤ ਖਰਾਬ ਹੋਣ ਕਾਰਨ ਰਜਿੰਦਰਾ ਹਸਪਤਾਲ ਵਿੱਚ ਲੰਘੇ ਦਿਨ ਹੀ ਦਾਖ਼ਲ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ। ਉਹ ਦੁਬਾਰਾ ਆਪਣੇ ਕਾਫਲੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਲੱਗੇ ਮੋਰਚੇ ਵੀ ਸ਼ਿਰਕਤ ਕਰਨ ਲਈ ਪਟਿਆਲਾ ਤੋਂ ਰਵਾਨਾ ਹੋ ਚੁੱਕੇ ਹਨ।







