ਚੰਡੀਗੜ੍ਹ ਯੂਨੀਵਰਸਿਟੀ MMS ਮਾਮਲਾ: ਦੋਸ਼ੀ ਲੜਕੀ ਨੂੰ ਬਲੈਕਮੇਲ ਕਰ ਕੇ ਉਸ ਤੋਂ ਹੋਰ ਕੁੜੀਆਂ ਦੀਆਂ ਵੀਡਿਓ ਮੰਗੀਆਂ ਜਾਂਦੀਆਂ ਸਨ

12 ਇਤਰਾਜ਼ਯੋਗ ਫੁਟੇਜ ਮਿਲੀਆਂ

ਚੰਡੀਗੜ੍ਹ : ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਦੋਸ਼ੀ ਵਿਦਿਆਰਥੀ ਦੇ ਮੋਬਾਈਲ ‘ਚੋਂ 12 ਹੋਰ ਵੀਡੀਓਜ਼ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ ਦੇ ਆਧਾਰ ‘ਤੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਜਿਸ ‘ਚ ਯੂਨੀਵਰਸਿਟੀ ‘ਚ ਪੜ੍ਹਦੀਆਂ ਹੋਰ ਵਿਦਿਆਰਥਣਾਂ ਦੀ ਵੀਡੀਉ ਬਣਾਉਣ ਲਈ ਦੋਸ਼ੀ ਲੜਕੀ ਨੂੰ ਮਜਬੂਰ ਕੀਤਾ ਜਾਂਦਾ ਸੀ।

ਇਸ ਮਾਮਲੇ ‘ਚ ਪੁਲਿਸ ਨੇ ਦੋਸ਼ੀ ਵਿਦਿਆਰਥਣ, ਉਸ ਦੇ ਸ਼ਿਮਲਾ ਵਾਲੇ ਬੁਆਏਫ੍ਰੈਂਡ ਸੰਨੀ ਮਹਿਤਾ ਅਤੇ ਦੋਸਤ ਰੰਕਜ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਵਿਦਿਆਰਥਣ ਦਾ ਮੋਬਾਈਲ ਅਤੇ ਲੈਪਟਾਪ ਜ਼ਬਤ ਕਰਕੇ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਬਲੈਕਮੇਲਰਾਂ ਦੇ ਮੋਬਾਈਲਾਂ ਤੋਂ ਲਗਾਤਾਰ ਦਿੱਲੀ, ਮੁੰਬਈ ਅਤੇ ਗੁਜਰਾਤ ਤੱਕ ਕਾਲਾਂ ਆ ਰਹੀਆਂ ਸਨ। ਜਿਸ ਕਾਰਨ ਇਨ੍ਹਾਂ ਦੇ ਕਿਸੇ ਵੱਡੇ ਨੈੱਟਵਰਕ ਨਾਲ ਜੁੜੇ ਹੋਣ ਦਾ ਸ਼ੱਕ ਹੈ।

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀ ਵਿਦਿਆਰਥਣ ਨੇ ਉਹੀ ਵੀਡੀਓ ਆਪਣੇ ਬੁਆਏਫ੍ਰੈਂਡ ਸੰਨੀ ਮਹਿਤਾ ਨੂੰ ਭੇਜੀ ਸੀ। ਸੰਨੀ ਨੇ ਇਸ ਬਾਰੇ ਰੰਕਜ ਨੂੰ ਦੱਸਿਆ। ਜਿਸ ਵਿੱਚ ਮੋਹਿਤ ਨਾਮ ਦੇ ਇੱਕ ਹੋਰ ਮੁਲਜ਼ਮ ਦਾ ਨਾਮ ਸਾਹਮਣੇ ਆਇਆ ਹੈ। ਦੋਸ਼ੀ ਵਿਦਿਆਰਥਣ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਸ ਦੇ ਮੋਬਾਈਲ ਤੋਂ ਉਸ ਦੀ ਅਸ਼ਲੀਲ ਵੀਡੀਓ ਮਿਲੀ।

Leave a Reply

Your email address will not be published. Required fields are marked *

View in English