ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜੂਨ 13
ਚੰਡੀਗੜ੍ਹ ਦੀ ਸੁਖਨਾ ਝੀਲ ਦੇ ਕੰਢੇ ਜਾਗਿੰਗ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਇੱਥੇ ਆਧੁਨਿਕ ਤਕਨੀਕ ਨਾਲ ਬਣੇ ਸ਼ਹਿਰ ਦੇ ਪਹਿਲੇ ਸਿੰਥੈਟਿਕ ਟਰੈਕ ਦਾ ਉਦਘਾਟਨ ਕੀਤਾ। ਇਹ ਟ੍ਰੈਕ ਦੌੜਾਕਾਂ ਨੂੰ ਜੌਗਿੰਗ ਦੇ ਦੌਰਾਨ ਇੱਕ ਕੁਸ਼ਲ ਅਨੁਭਵ ਦੇਵੇਗਾ, ਜਿਸ ਨਾਲ ਲੋਕਾਂ ਨੂੰ ਸੱਟ ਲੱਗਣ ਤੋਂ ਬਚਿਆ ਜਾ ਸਕੇਗਾ। ਇਸ ਤੋਂ ਇਲਾਵਾ ਟ੍ਰੈਕ ਨੂੰ ਅਜਿਹੀ ਸਮੱਗਰੀ ਨਾਲ ਬਣਾਇਆ ਗਿਆ ਹੈ ਕਿ ਮੀਂਹ ਅਤੇ ਧੁੱਪ ਵਿਚ ਵੀ ਇਹ ਖਰਾਬ ਨਹੀਂ ਹੋਵੇਗਾ। ਇਸ ਨਾਲ ਸਾਲਾਂ ਤੱਕ ਇਸਦੀ ਗੁਣਵੱਤਾ ਬਰਕਰਾਰ ਰਹੇਗੀ।
ਇਹ ਟਰੈਕ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਰੱਖਣ ਲਈ ਮੀਲ ਪੱਥਰ ਸਾਬਤ ਹੋਵੇਗਾ। ਇਹ ਤੰਦਰੁਸਤੀ ਦੇ ਚਾਹਵਾਨਾਂ, ਐਥਲੀਟਾਂ, ਪਰਿਵਾਰਾਂ ਅਤੇ ਹਰ ਉਮਰ ਦੇ ਵਿਅਕਤੀਆਂ ਨੂੰ ਆਕਰਸ਼ਿਤ ਕਰੇਗਾ ਜੋ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਇੱਛਾ ਰੱਖਦੇ ਹਨ। 1800 ਮੀਟਰ ਦੀ ਲੰਬਾਈ ਵਾਲਾ ਸ਼ਹਿਰ ਦਾ ਪਹਿਲਾ ਸਿੰਥੈਟਿਕ ਜੌਗਿੰਗ ਟਰੈਕ ਅਤਿ-ਆਧੁਨਿਕ ਸਮੱਗਰੀ ਅਤੇ ਤਕਨਾਲੋਜੀ ਨਾਲ ਬਣਾਇਆ ਗਿਆ ਹੈ।







