ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 10
ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਦਾ ਐਲਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਪੰਜਾਬ-ਬਿਹਾਰ-ਤਾਮਿਲਨਾਡੂ-ਮੱਧ ਪ੍ਰਦੇਸ਼ ਦੀ 1-1 ਸੀਟ, ਪੱਛਮੀ ਬੰਗਾਲ ਦੀਆਂ 4 ਤੇ ਉੱਤਰਾਖੰਡ ਦੀਆਂ 2 ਸੀਟਾਂ ਲਈ ਜ਼ਿਮਨੀ ਚੋਣ ਹੋਵੇਗੀ। ਉਮੀਦਵਾਰ 21 ਜੂਨ ਨੂੰ ਨੌਮੀਨੇਸ਼ਨ ਦਾਖ਼ਲ ਕਰਨਗੇ ਤੇ 26 ਜੂਨ ਨੂੰ ਨਾਮ ਵਾਪਸ ਲੈ ਸਕਦੇ ਹਨ। 10 ਜੁਲਾਈ ਨੂੰ ਇਸ ਸੀਟ ਲਈ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ।







