ਫੈਕਟ ਸਮਾਚਾਰ ਸੇਵਾ
ਦੇਹਰਾਦੂਨ , ਜੂਨ 9
ਉੱਤਰਾਖੰਡ ‘ਚ ਚਾਰਧਾਮ ਯਾਤਰਾ ‘ਤੇ ਗਏ ਚਾਰ ਹੋਰ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਕੇਦਾਰਨਾਥ ਵਿੱਚ ਦੋ ਯਾਤਰੀਆਂ, ਬਦਰੀਨਾਥ ਵਿੱਚ ਇੱਕ ਅਤੇ ਯਮੁਨੋਤਰੀ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਹੈ। ਚਾਰਧਾਮ ਯਾਤਰਾ ਦੌਰਾਨ ਜਾਨਾਂ ਗੁਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 100 ਤੱਕ ਪਹੁੰਚ ਗਈ ਹੈ।
ਹੁਣ ਤੱਕ ਚਾਰਧਾਮ ਯਾਤਰਾ ਦੌਰਾਨ ਕੇਦਾਰਨਾਥ ਵਿੱਚ ਸਭ ਤੋਂ ਵੱਧ 49 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਦਰੀਨਾਥ ਵਿੱਚ 22, ਯਮੁਨੋਤਰੀ ਧਾਮ ਵਿੱਚ 22 ਅਤੇ ਗੰਗੋਤਰੀ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।







