ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਈ 4
ਗੋ-ਫਸਟ ਏਅਰਲਾਈਨਜ਼ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਇੰਜਣ ਸਪਲਾਇਰ ਪ੍ਰੈਟ ਐਂਡ ਵਿਟਨੀ ਵਲੋਂ ਇੰਜਣਾਂ ਦੀ ਡਿਲੀਵਰੀ ਨਾ ਕੀਤੇ ਜਾਣ ਕਾਰਨ ਏਅਰਲਾਈਨ ਨੂੰ 9 ਮਈ ਤੱਕ ਆਪਣੀਆਂ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਕੰਪਨੀ ਨੇ ਸਿਰਫ਼ ਤਿੰਨ ਦਿਨਾਂ ਲਈ ਉਡਾਣਾਂ ਬੰਦ ਕਰ ਦਿੱਤੀਆਂ ਸਨ। ਹਾਲਾਂਕਿ ਅਣਸੁਲਝੇ ਵਿੱਤੀ ਸੰਕਟ ਕਾਰਨ GoFirst ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਇਸਦੇ ਨਾਲ ਹੀ ਗੋ-ਫਸਟ ਨੇ ਟਿਕਟਾਂ ਦੀ ਵਿਕਰੀ ‘ਤੇ 15 ਮਈ ਤੱਕ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਪਹਿਲਾਂ ਮੌਜੂਦਾ ਬੁਕਿੰਗਾਂ ਦੀਆਂ ਤਰੀਕਾਂ ਨੂੰ ਬਦਲਣ ‘ਤੇ ਵਿਚਾਰ ਕਰ ਰਿਹਾ ਹੈ। ਡੀਜੀਸੀਏ ਨੇ ਪਹਿਲਾਂ 3 ਮਈ ਤੋਂ 5 ਮਈ ਤੱਕ ਉਡਾਣਾਂ ਰੱਦ ਕਰਨ ਲਈ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
ਡੀਜੀਸੀਏ ਨੇ ਰਿਫੰਡ ਨੂੰ ਲੈ ਕੇ ਦਿੱਤੇ ਨਿਰਦੇਸ਼
ਗੌਰਤਲਬ ਹੈ ਕਿ ਕੰਪਨੀ ਨੇ ਦਿਵਾਲੀਆ ਕਾਰਵਾਈ ਤਹਿਤ ਸਰਕਾਰ ਤੋਂ ਸਕੰਟ ਤੋਂ ਨਿਕਲਣ ਮੰਗ ਵੀ ਕੀਤੀ ਹੈ। ਅਜਿਹੇ ‘ਚ ਯਾਤਰੀਆਂ ਨੇ ਆਪਣੀਆਂ ਟਿਕਟਾਂ ਦੇ ਰਿਫੰਡ ਦੀ ਮੰਗ ਦਾ ਮੁੱਦਾ ਉਠਾਇਆ ਹੈ। ਹੁਣ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਡੀਜੀਸੀਏ ਨੇ ਕਿਹਾ ਹੈ ਕਿ GoFirst ਨੂੰ ਯਾਤਰੀਆਂ ਨੂੰ ਰਿਫੰਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।







