ਫੈਕਟ ਸਮਾਚਾਰ ਸੇਵਾ
ਗੋਰਖਪੁਰ , ਨਵੰਬਰ 10
ਉੱਤਰ ਪ੍ਰਦੇਸ਼ ਦੇ ਗੋਰਖਪੁਰ-ਕੁਸ਼ੀਨਗਰ ਹਾਈਵੇਅ ‘ਤੇ ਜਗਦੀਸ਼ਪੁਰ ਕੋਲ ਇਕ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 27 ਹੋਰ ਜ਼ਖ਼ਮੀ ਹੋ ਗਏ ਹਨ। ਬੀਤੀ ਦੇਰ ਰਾਤ ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਅਧਿਕਾਰੀ ਡੀ.ਐੱਮ., ਐੱਸ.ਪੀ., ਐੱਸ.ਪੀ. ਸਿਟੀ ਜ਼ਖ਼ਮੀਆਂ ਦੇ ਹਸਪਤਾਲ ਪਹੁੰਚਣ ‘ਤੇ ਇਲਾਜ ਦੀ ਵਿਵਸਥਾ ਬਣਾਉਣ ‘ਚ ਜੁਟੇ ਰਹੇ ਤਾਂ ਸੀ.ਐੱਮ.ਓ. ਖ਼ੁਦ ਜ਼ਿਲ੍ਹਾ ਹਸਪਤਾਲ ‘ਚ ਮਰੀਜ਼ਾਂ ਦੇ ਇਲਾਜ ‘ਚ ਜੁਟ ਗਏ।
ਜ਼ਖ਼ਮੀਆਂ ‘ਚ ਕਸਯਾ ਦੇ ਮੁਬਾਰਕ ਅੰਸਾਰੀ, ਸਾਮਨਾ ਚੌਧਰੀ, ਕੁਬੇਰਸਥਾਨ ਦੇ ਰਾਮਬਿਲਾਸ ਜਾਇਸਵਾਲ, ਰਵਿੰਦਰ ਸਿੰਘ, ਪੜਰੌਨਾ ਦੇ ਹਰਸ਼ ਤਿਵਾੜੀ, ਅਭਿਸ਼ੇਕ ਤਿਵਾੜੀ, ਹਨੂੰਮਾਨਗੰਜ ਦੇ ਸੋਨੂੰ ਗੌੜ ਅਤੇ ਰਾਮਦੇਵ ਹਨ। ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ 20 ਯਾਤਰੀ ਆਪਣੇ ਪਰਿਵਾਰਾਂ ਨਾਲ ਘਰ ਰਵਾਨਾ ਹੋ ਗਏ। ਏਮਜ਼ ਥਾਣਾ ਪੁਲੀਸ ਨੇ ਡੀ.ਸੀ.ਐੱਮ. ਨੂੰ ਕਬਜ਼ੇ ‘ਚ ਲੈ ਲਿਆ ਹੈ। ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।







