ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 25
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਬਰਕਰਾਰ ਹੈ। ਪ੍ਰਦੂਸ਼ਣ ਕਾਰਨ ਦਿੱਲੀ ਦੀ ਹਵਾ ਫਿਰ ਤੋਂ ਗੰਭੀਰ ਸ਼੍ਰੇਣੀ ‘ਚ ਪਹੁੰਚ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਅੱਜ ਸਵੇਰੇ ਰਾਜਧਾਨੀ ਦੇ ਕਈ ਖੇਤਰਾਂ ਵਿੱਚ AQI 400 ਤੋਂ ਵੱਧ ਦਰਜ ਕੀਤਾ ਗਿਆ ਸੀ। ਜਹਾਂਗੀਰਪੁਰੀ ਵਿੱਚ 468, ਬਵਾਨਾ ਵਿੱਚ 466, ਆਨੰਦ ਵਿਹਾਰ ਵਿੱਚ 450, ਅਸ਼ੋਕ ਵਿਹਾਰ ਵਿੱਚ 441, ਦਵਾਰਕਾ ਸੈਕਟਰ-8 ਵਿੱਚ 439, ਬੁਰਾੜੀ ਵਿੱਚ 427, ਆਈਜੀਆਈ ਹਵਾਈ ਅੱਡੇ ਵਿੱਚ 423, ਆਈਟੀਓ ਵਿੱਚ 388, ਆਯਾ ਨਗਰ ਵਿੱਚ 383 AQI ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਦਿੱਲੀ ਦੇ ਦੋ ਤਿਹਾਈ ਖੇਤਰਾਂ ਵਿੱਚ ਪ੍ਰਦੂਸ਼ਣ ਸੂਚਕ ਅੰਕ 400 ਨੂੰ ਪਾਰ ਕਰ ਗਿਆ। ਜਦੋਂ ਕਿ ਦਿੱਲੀ-ਐਨਸੀਆਰ ਵਿੱਚ ਫਰੀਦਾਬਾਦ ਅਤੇ ਦਿੱਲੀ 415 ਦੇ AQI ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਸਨ। ਜੋ ਵੀਰਵਾਰ ਨਾਲੋਂ 25 ਅੰਕ ਵੱਧ ਹੈ। 27 ਨਵੰਬਰ ਨੂੰ ਦਿੱਲੀ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਕੁਝ ਰਾਹਤ ਮਿਲਣ ਦੀ ਉਮੀਦ ਹੈ।







