ਫੈਕਟ ਸਮਾਚਾਰ ਸੇਵਾ
ਕਪੂਰਥਲਾ, ਜਨਵਰੀ 7
ਮਾਡਰਨ ਜੇਲ੍ਹ ਕਪੂਰਥਲਾ ਵਿਖੇ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵਲੋਂ ਸਾਥੀ ਹਵਾਲਾਤੀ ਨਾਲ ਹੋਈ ਬਹਿਸ ਤੋਂ ਬਾਅਦ ਮਾਡਰਨ ਜੇਲ੍ਹ ਦੀ ਨਿਗਰਾਨੀ ਰੱਖਣ ਲਈ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਮੋਨੀਟਰ ਕਰਦੀ ਤੋੜ ਕੇ ਸਰਕਾਰੀ ਪ੍ਰਾਪਰਟੀ ਨੇ ਨੁਕਸਾਨ ਪਹੁੰਚਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਦੀ ਹਾਈ ਸਿਕਿਉਰਿਟੀ ਬੈਰਕ ਵਿਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ‘ਤੇ ਨਿਗਰਾਨੀ ਰੱਖਣ ਲਈ ਸਰਕਾਰ ਦੇ ਨਿਰਦੇਸ਼ਾਂ ਤਹਿਤ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਮੋਨੀਟਰ ਕਰਦੀ ਐਲ.ਸੀ.ਡੀ. ਜੱਗੂ ਭਗਵਾਨਪੁਰੀਆ ਵਲੋਂ ਤੋੜ ਦਿੱਤੀ ਗਈ ਹੈ। ਇਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਕਤਵਾਲੀ ਪੁਲਿਸ ਨੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਜੱਗੂ ਭਗਵਾਨਪੁਰੀਆ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।







