ਫੈਕਟ ਸਮਾਚਾਰ ਸੇਵਾ
ਕੈਲੀਫੋਰਨੀਆਂ, ਜੁਲਾਈ 6
ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਕੈਲੀਫੋਰਨੀਆਂ ਵਿਚ ਸੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਬੀਤੀ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਖੂਬ ਤੇਜ਼ੀ ਨਾਲ ਫੈਲੀ। ਇਸ ਖਬਰ ਤੋਂ ਬਾਅਦ ਦਾ ਖਾਲਸਾ ਟੁਡੇ ਦੇ ਮੁੱਖ ਸੰਪਾਦਕ ਸੁੱਖੀ ਚਾਹਲ ਨੇ ਇਕ ਟਵੀਟ ਕਰ ਕੇ ਕਿਹਾ ਕਿ ਇਹ ਖਬਰ ਜਾਅਲੀ ਅਤੇ ਝੂਠੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੀ ਜਾਣਕਾਰੀ ਦਾ ਪਸਾਰ ਕਰਨ ਤੋਂ ਗੁਰੇਜ਼ ਕਰਨ।







