ਖੇਤੀਬਾੜੀ ਵਿਭਾਗ ਤਰਨਤਾਰਨ ਵੱਲੋਂ ਖਾਦ ਵਿਕਰੇਤਾ ਦੀ ਕੀਤੀ ਚੈਕਿੰਗ

ਫੈਕਟ ਸਮਾਚਾਰ ਸੇਵਾ

ਤਰਨ ਤਾਰਨ, ਅਕਤੂਬਰ 17

ਖੇਤੀਬਾੜੀ ਵਿਭਾਗ ਤਰਨਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਅਤੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਵਲੋਂ ਖਾਦ ਵਿਕਰੇਤਾ ਦੀ ਚੈਕਿੰਗ ਕੀਤੀ ਗਈ ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜ਼ਬੀਰ ਸਿੰਘ ਭੰਗੂ ਨੇ ਦੱਸਿਆ ਕਿ ਇਹ ਚੈਕਿੰਗ ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਹੇਠ ਮਿਲੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਡੀ.ਏ.ਪੀ ਖਾਦ ਦੀ ਕੋਈ ਕਮੀ ਨਹੀਂ ਹੈ ਅਤੇ ਕਿਸਾਨਾਂ ਨੂੰ ਡੀ.ਏ.ਪੀ ਖਾਦ ਕਣਕ ਦੀ ਬਿਜਾਈ ਵੇਲੇ ਸਮੇਂ ਸਿਰ ਮੁਹੱਈਆ ਕਰਵਾਈ ਜਾਵੇਗੀ ਅਤੇ ਡੀ.ਏ.ਪੀ ਨਾਲ ਕਿਸੇ ਹੋਰ ਉਤਪਾਦ ਦੀ ਟੈਗਿੰਗ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਖਾਦ ਵਿਕਰੇਤਾਵਾਂ ਨੂੰ ਸ਼ਪਸ਼ਟ ਹਦਾਇਤਾਂ ਕੀਤੀਆਂ ਕਿ ਖਾਦ ਦੇ ਵੱਧ ਰੇਟ ਨਾ ਲਗਾਏ ਜਾਣ, ਕਿਸੇ ਵੀ ਖਾਦ ਦੀ ਟੈਗਿੰਗ ਨਾ ਕੀਤੀ ਜਾਵੇ, ਸਾਰੇ ਸੇਲ ਪੁਆਂਇੰਟਾਂ ਤੇ ਖਾਦਾਂ ਦੇ ਸਟਾਕ ਬੋਰਡ ਰੇਟਾਂ ਸਮੇਤ ਲਗਾਏ ਜਾਣ ਅਤੇ ਰੋਜ਼ਾਨਾਂ ਅਪਡੇਟ ਕੀਤੇ ਜਾਣ। ਜੇਕਰ ਇਹਨਾਂ ਹਦਾਇਤਾਂ ਦੀ ਕੋਈ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਡੀ.ਏ.ਪੀ ਦੇ ਨਾਲ ਕੋਈ ਵੀ ਉਤਪਾਦ ਟੈਗ ਕਰ ਕੇ ਨਾ ਖਰੀਦਿਆ ਜਾਵੇ, ਜੇਕਰ ਕੋਈ ਵਿਕਰੇਤਾ ਟੈਗਿੰਗ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ।

Leave a Reply

Your email address will not be published. Required fields are marked *

View in English