ਫੈਕਟ ਸਮਾਚਾਰ ਸੇਵਾ
ਰੂਪਨਗਰ , ਅਕਤੂਬਰ 23
ਸਰਹਿੰਦ ਨਹਿਰ ਦੇ ਲੋਹੇ ਵਾਲੇ ਪੁਲ ਨੇੜਿਓਂ ਨਹਿਰ ‘ਚ ਛਾਲ ਮਾਰਨ ਵਾਲੀ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਗੌਰਮਿੰਟ ਕਾਲਜ ਯੂਨੀਅਨ ਦੀ ਮੈਂਬਰ ਬਲਵਿੰਦਰ ਕੌਰ ਦੀ ਲਾਸ਼ ਸਰਹਿੰਦ ਨਹਿਰ ‘ਚੋਂ ਬਰਾਮਦ ਹੋਈ ਹੈ। ਮ੍ਰਿਤਕਾ ਦੀ ਲਾਸ਼ ਰੂਪਨਗਰ ਤੋਂ ਚਮਕੌਰ ਸਾਹਿਬ ਵੱਲ ਕਰੀਬ 3 ਕਿਲੋਮੀਟਰ ਦੂਰ ਇਕ ਨਹਿਰ ‘ਚੋਂ ਮਿਲੀ। ਲਾਸ਼ ਨੂੰ ਰੂਪਨਗਰ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ।







