ਫੈਕਟ ਸਮਾਚਾਰ ਸੇਵਾ
ਲਖਨਊ , ਜੂਨ 7
ਪੱਛਮੀ ਉੱਤਰ ਪ੍ਰਦੇਸ਼ ਦੇ ਖ਼ਤਰਨਾਕ ਅਪਰਾਧੀ ਸੰਜੀਵ ਜੀਵਾ ਦਾ ਲਖਨਊ ਸਿਵਲ ਕੋਰਟ ਦੇ ਬਾਹਰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਅਚਨਚੇਤ ਵਾਪਰੀ ਘਟਨਾ ਨੇ ਪੂਰੇ ਕੋਰਟ ਕੰਪਲੈਕਸ ‘ਚ ਹਲਚਲ ਮਚਾ ਦਿੱਤੀ। ਦੱਸ ਦੇਈਏ ਕਿ ਕਾਤਲ ਵਕੀਲ ਦੇ ਭੇਸ ‘ਚ ਆਏ ਸਨ। ਉਹ ਲੰਬੇ ਸਮੇਂ ਤੋਂ ਲਖਨਊ ਜੇਲ੍ਹ ਵਿਚ ਸੁਰੱਖਿਆ ਬੈਰਕ ਵਿੱਚ ਬੰਦ ਸੀ।
ਸੰਜੀਵ ਮਹੇਸ਼ਵਰੀ ਉਰਫ ਜੀਵਾ ਸਾਲ 1995 ਤੋਂ ਗੰਭੀਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਸੰਜੀਵ ਜੀਵਾ ਅੰਤਰਰਾਜੀ ਗਿਰੋਹ ਦਾ ਮੁਖੀ ਸੀ। ਉਸ ਦੇ ਖਿਲਾਫ ਕਤਲ, ਜਬਰੀ ਵਸੂਲੀ, ਡਕੈਤੀ, ਅਗਵਾ, ਗੈਂਗਸਟਰ ਵਰਗੀਆਂ ਗੰਭੀਰ ਧਾਰਾਵਾਂ ਵਿੱਚ ਦੋ ਦਰਜਨ ਕੇਸ ਦਰਜ ਹਨ। ਸੰਜੀਵ ਜੀਵਾ ਲਖਨਊ ਜੇਲ੍ਹ ਵਿੱਚ ਬੰਦ ਸੀ।







