ਕੈਕਿੰਗ ਕੈਨੋਇੰਗ ਦੀਆਂ ਖਿਡਾਰਨਾਂ ਨੇ ਸਬ-ਜੂਨੀਅਰ ਖੇਲੋ ਇੰਡੀਆ ‘ਚ ਮੈਡਲ ਜਿੱਤਾ ਕੇ ਇਤਹਾਸ ਰਚਿਆ

ਫੈਕਟ ਸਮਾਚਾਰ ਸੇਵਾ

ਰੂਪਨਗਰ, ਦਸੰਬਰ 22

ਕੈਕਿੰਗ ਕੈਨੋਇੰਗ ਦੇ ਕੋਚ ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 33ਵੀਂ ਸਬ-ਜੂਨੀਅਰ ਅਤੇ ਖੇਲੋ ਇੰਡੀਆ ਯੂਥ ਗੇਮ 18 ਦਸੰਬਰ ਤੋਂ 21 ਦਸੰਬਰ ਤੱਕ ਭੋਪਾਲ ਵਿਖੇ ਕੁਆਲੀਫਾਈ ਚੈਂਪੀਅਨਸ਼ਿਪ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਵੱਜੋਂ ਰੂਪਨਗਰ ਜ਼ਿਲ੍ਹੇ ਦੇ ਕੈਕਿੰਗ ਕੈਨੋਇੰਗ ਕੋਚਿੰਜ ਸੈਂਟਰ ਦੇ ਕੁੱਲ 13 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜੈਸਮੀਨ ਕੌਰ ਅਤੇ ਖੁਸਪਰੀਤ ਕੌਰ ਨੇ ਕੇ 2-500 ਮੀਟਰ ਵਿੱਚ ਬਰਾਊਂਜ਼ ਮੈਡਲ ਜਿੱਤ ਕੇ ਪੰਜਾਬ ਲਈ ਨਵਾਂ ਇਤਿਹਾਸ ਸਿਰਜਿਆ ਹੈ ਕਿਉਂਕਿ ਪੰਜਾਬ ਦਾ ਸਬ-ਜੂਨੀਅਰ ਲੜਕੀਆਂ ਨੇ ਇਹ ਪਹਿਲਾ ਮੈਡਲ ਜਿੱਤਿਆ ਹੈ।

ਫ਼ਰਵਰੀ ਮਹੀਨੇ ਵਿੱਚ ਹੋਣ ਜਾ ਰਹੇ ਖੇਲੋ ਇੰਡੀਆ ਯੂਥ ਗੇਮ ਲਈ 6 ਲੜਕੀਆਂ ਨੇ ਕੁਆਲੀਫਾਈ ਕੀਤਾ। ਕੋਚ ਜਗਜੀਵਨ ਸਿੰਘ ਨੂੰ ਵਧਾਈ ਦਿੱਤੀ ਨੇ ਖਿਡਾਰੀਆਂ, ਸਮੁੱਚੀ ਟੀਮ ਅਤੇ ਸਟਾਫ਼ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *

View in English