ਕੇਂਦਰ ਸਰਕਾਰ ਨੇ NIA ਦੇ ਸਾਬਕਾ ਮੁਖੀ ਦਿਨਕਰ ਗੁਪਤਾ ਨੂੰ ਦਿੱਤੀ ਜ਼ੈੱਡ ਪਲੱਸ ਸੁਰੱਖਿਆ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 16

ਕੇਂਦਰ ਸਰਕਾਰ ਨੇ ਸਾਬਕਾ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਇਹ ਸੁਰੱਖਿਆ ਸੀਆਰਪੀਐਫ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਅਤੇ ਜ਼ੈੱਡ ਪਲੱਸ ਸੁਰੱਖਿਆ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਦਿਨਕਰ ਗੁਪਤਾ ਲਈ ਲਾਗੂ ਹੋਵੇਗੀ। ਸਰਕਾਰੀ ਹੁਕਮਾਂ ਅਨੁਸਾਰ ਇਹ ਮਾਰਚ 2024 ਤੋਂ ਲਾਗੂ ਹੋ ਗਿਆ ਹੈ।1987 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਜੂਨ 2022 ਤੋਂ 31 ਮਾਰਚ, 2024 ਤੱਕ ਐਨਆਈਏ ਮੁਖੀ ਦੇ ਅਹੁਦੇ ‘ਤੇ ਰਹੇ। ਦਿਨਕਰ ਗੁਪਤਾ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਇੰਟੈਲੀਜੈਂਸ), ਪੰਜਾਬ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

ਜਾਣਕਾਰੀ ਮੁਤਾਬਕ ਖਾਲਿਸਤਾਨੀ ਅੱਤਵਾਦੀ ਸਮੂਹਾਂ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਨੇ ਦਿਨਕਰ ਗੁਪਤਾ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਅਹਿਮ ਅਹੁਦਿਆਂ ‘ਤੇ ਰਹੇ ਅਧਿਕਾਰੀ ਅੱਤਵਾਦੀ ਸਮੂਹਾਂ ਤੋਂ ਖਤਰੇ ‘ਚ ਹਨ। ਖਾਸ ਤੌਰ ‘ਤੇ ਕੈਨੇਡਾ ‘ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਅੱਤਵਾਦੀ ਗੁੱਟ ਹੋਰ ਹਮਲਾਵਰ ਹੋ ਗਏ ਹਨ।

Leave a Reply

Your email address will not be published. Required fields are marked *

View in English