ਕੁੱਲੂ : ਖੁਸ਼ਕਿਸਮਤੀ ਨਾਲ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਬਰਸਾਤ ਨੂੰ ਵੇਖਦੇ ਹੋਏ ਕਈ ਇਮਾਰਤਾਂ ਅਤੇ ਘਰਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ। ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦਰਅਸਲ ਕੁੱਲੂ ਵਿੱਚ ਭਾਰੀ ਢਿੱਗਾਂ ਡਿੱਗਣ ਕਾਰਨ ਕਈ ਉੱਚੀਆਂ ਇਮਾਰਤਾਂ ਢਹਿ ਗਈਆਂ ਹਨ। ਕੁੱਲੂ ਦੇ ਐਨੀ ‘ਚ ਬੱਸ ਸਟੈਂਡ ਨੇੜੇ ਬਣੀਆਂ ਘੱਟੋ-ਘੱਟ 7 ਇਮਾਰਤਾਂ ਇੱਕੋ ਸਮੇਂ ਢਹਿ ਗਈਆਂ। ਕੁਝ ਹੋਰ ਇਮਾਰਤਾਂ ਖਤਰੇ ਵਿੱਚ ਹਨ।







