ਕੁਲਦੀਪ ਧਾਲੀਵਾਲ ਨੇ ਮੋਹਾਲੀ ਦੇ ਦਫ਼ਤਰਾਂ ‘ਚ ਕੀਤੀ ਛਾਪੇਮਾਰੀ

ਫੈਕਟ ਸਮਾਚਾਰ ਸੇਵਾ

ਮੋਹਾਲੀ, ਜਨਵਰੀ 20

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਛਾਪਾ ਮਾਰਿਆ ਅਤੇ ਚੈਕਿੰਗ ਕੀਤੀ। ਦਫ਼ਤਰ ‘ਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਕਿ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਸਨ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ‘ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ ‘ਤੇ ਨਹੀਂ ਹੋ ਸਕਦੇ, ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ, ਮੈਂ ਉਨ੍ਹਾਂ ਨੂੰ ਕਹਾਂਗਾ ਸੁਧਾਰ ਜਾਓ ਅਜੇ ਵੀ ਮੌਕਾ ਦੇ ਰਿਹਾ ਹਾਂ।

Leave a Reply

Your email address will not be published. Required fields are marked *

View in English