ਫੈਕਟ ਸਮਾਚਾਰ ਸੇਵਾ
ਕੁਰੂਕਸ਼ੇਤਰ , ਜੂਨ 2
ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ‘ਚ ਮਹਾਪੰਚਾਇਤ ਲਈ ਅੱਜ ਵੱਖ-ਵੱਖ ਖਾਪਾਂ ਦੇ ਨੁਮਾਇੰਦੇ ਇਕੱਠੇ ਹੋਏ। ਪੰਚਾਇਤ ਵਿੱਚ ਖਾਪਾਂ ਨੇ ਕੇਂਦਰ ਸਰਕਾਰ ਨੂੰ 9 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਤੋਂ ਘੱਟ ਕੋਈ ਸਮਝੌਤਾ ਮਨਜ਼ੂਰ ਨਹੀਂ ਹੈ।
ਇਸ ਮੌਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕੋਲ 9 ਜੂਨ ਤੱਕ ਦਾ ਸਮਾਂ ਹੈ। ਗੱਲਬਾਤ ਕਰਕੇ ਕੋਈ ਹੱਲ ਕੱਢੋ, ਨਹੀਂ ਤਾਂ ਅਗਲੇ ਦਿਨ ਖਿਡਾਰੀਆਂ ਨਾਲ ਬੈਠ ਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਜੰਤਰ-ਮੰਤਰ ‘ਤੇ ਮੁੜ ਖਿਡਾਰੀਆਂ ਨੂੰ ਬਿਠਾਇਆ ਜਾਵੇਗਾ। ਹਰ ਪਿੰਡ ਵਿੱਚ ਅੰਦੋਲਨ ਚਲਾਇਆ ਜਾਵੇਗਾ। ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਤੋਂ ਘੱਟ ਕੋਈ ਸਮਝੌਤਾ ਪ੍ਰਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਪੰਚਾਇਤਾਂ ਹੋਣਗੀਆਂ ਨਹੀਂ ਤਾਂ ਅਗਲੇ ਦਿਨ ਖਿਡਾਰੀਆਂ ਨਾਲ ਬੈਠ ਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪਹਿਲਵਾਨਾਂ ਖ਼ਿਲਾਫ਼ ਦਰਜ ਪਰਚਾ ਵਾਪਿਸ ਲਿਆ ਜਾਵੇ ਅਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ।







