ਜਸਵਿੰਦਰ ਕੌਰ
ਸਤੰਬਰ 8
ਚਾਕੂ ਇੱਕ ਅਜਿਹਾ ਔਜਾਰ ਹੈ , ਜੋ ਲਗਭਗ ਹਰ ਰੋਜ਼ ਰਸੋਈ ਵਿੱਚ ਵਰਤਿਆ ਜਾਂਦਾ ਹੈ। ਦੇਖਿਆ ਜਾਂਦਾ ਹੈ ਕਿ ਸਮੇਂ ਦੇ ਨਾਲ ਚਾਕੂ ਦਾ ਤਿੱਖਾਪਣ ਘਟਣ ਲੱਗਦਾ ਹੈ। ਇਸ ਤੋਂ ਬਾਅਦ ਇਸ ਦੀ ਵਰਤੋਂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਪਹਿਲਾਂ ਚਾਕੂ ਨੂੰ ਕਿਨਾਰੇ ਨੂੰ ਤਿੱਖਾ ਕੀਤਾ ਜਾਵੇ। ਪਰ ਇਸ ਦੇ ਲਈ ਤੁਹਾਨੂੰ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਕੁਝ ਆਸਾਨ ਹੈਕਸ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰ ‘ਚ ਹੀ ਚਾਕੂ ਦੀ ਧਾਰ ਨੂੰ ਤਿੱਖਾ ਕਰ ਸਕਦੇ ਹੋ। ਆਓ ਤੁਹਾਨੂੰ ਕੁਝ ਅਜਿਹੇ ਹੈਕਸ ਬਾਰੇ ਦੱਸਦੇ ਹਾਂ :
ਸਿਰੇਮਿਕ ਕੱਪ ਦੀ ਕਰੋ ਵਰਤੋ
ਜੇਕਰ ਤੁਹਾਡੇ ਘਰ ‘ਚ ਸਿਰੇਮਿਕ ਕੱਪ ਹੈ ਤਾਂ ਤੁਹਾਨੂੰ ਬਾਜ਼ਾਰ ‘ਚ ਜਾ ਕੇ ਚਾਕੂ ਤਿੱਖਾ ਕਰਵਾਉਣ ਦੀ ਲੋੜ ਨਹੀਂ ਹੈ। ਤੁਸੀ ਬਸ ਕੱਪ ਨੂੰ ਉਲਟਾ ਕਰਨਾ ਹੈ। ਹੁਣ ਤੁਸੀਂ ਚਾਕੂ ਨੂੰ ਇਸਦੇ ਸਖ਼ਤ ਅਤੇ ਮੋਟੇ ਹਿੱਸੇ ‘ਤੇ ਰਗੜੋ। ਚਾਕੂ ਦੀ ਧਾਰ ਲਗਭਗ ਪੰਜ ਤੋਂ ਦਸ ਮਿੰਟਾਂ ਵਿੱਚ ਤਿੱਖੀ ਹੋ ਜਾਵੇਗੀ। ਇਸ ਹੈਕ ਨੂੰ ਅਪਣਾਉਂਦੇ ਸਮੇਂ ਧਿਆਨ ਰੱਖੋ ਕਿ ਤੁਸੀਂ ਕੱਪ ‘ਤੇ ਜ਼ਿਆਦਾ ਦਬਾਅ ਨਾ ਪਾਓ।
ਅਖਬਾਰ ਦੀ ਵਰਤੋਂ ਕਰੋ
ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਅਖਬਾਰ ਚਾਕੂ ਦੀ ਧਾਰ ਨੂੰ ਵੀ ਤਿੱਖਾ ਕਰ ਸਕਦਾ ਹੈ। ਇਸਦੇ ਲਈ ਸਿਰਫ ਕਾਲੀ ਸਿਆਹੀ ਵਾਲੀ ਅਖਬਾਰ ਦੀ ਲੋੜ ਹੈ। ਆਪਣੇ ਚਾਕੂ ਨੂੰ ਫਲੈਟ ਰੱਖਦੇ ਹੋਏ , ਇਸਨੂੰ ਕਈ ਵਾਰ ਅਖਬਾਰ ‘ਤੇ ਚਲਾਓ। ਇਸ ਨੂੰ ਹੌਲੀ-ਹੌਲੀ ਅਤੇ ਲਗਾਤਾਰ ਕਰੋ। ਕਾਲੀ ਸਿਆਹੀ ਕਾਰਬਨ ਦੀ ਮੌਜੂਦਗੀ ਦੇ ਕਾਰਨ ਪੋਲਿਸ਼ ਵਾਂਗ ਕੰਮ ਕਰਦੀ ਹੈ ਜੋ ਚਾਕੂ ਨੂੰ ਤਿੱਖਾ ਕਰਦੀ ਹੈ। ਇਹ ਤੁਹਾਡੇ ਚਾਕੂ ਦੀ ਧਾਰ ਨੂੰ ਤਿੱਖਾ ਬਣਾਉਂਦਾ ਹੈ। ਬਾਅਦ ਵਿੱਚ ਚਾਕੂ ਨੂੰ ਧੋ ਲਓ।
ਸੈਂਡਪੇਪਰ ਵਰਤੋ
ਭਾਵੇਂ ਸੈਂਡਪੇਪਰ ਘਰ ਵਿੱਚ ਰੋਜ਼ਾਨਾ ਇਸਤੇਮਾਲ ਦੀ ਵਸਤੂ ਨਹੀਂ ਹੈ, ਫਿਰ ਵੀ ਇਹ ਜ਼ਿਆਦਾਤਰ ਘਰਾਂ ਵਿੱਚ ਆਸਾਨੀ ਨਾਲ ਉਪਲਬਧ ਹੁੰਦਾ ਹੈ। ਅਜਿਹੀ ਸਥਿਤੀ ‘ਚ ਤੁਸੀਂ ਇਸ ਦੀ ਮਦਦ ਨਾਲ ਆਪਣੇ ਚਾਕੂ ਦੇ ਕਿਨਾਰਿਆਂ ਨੂੰ ਵੀ ਤਿੱਖਾ ਕਰ ਸਕਦੇ ਹੋ। ਤੁਸੀਂ ਆਪਣੇ ਚਾਕੂ ਨੂੰ ਤਿੱਖਾ ਕਰਨ ਲਈ ਇੱਕ ਮੋਟੇ ਗਰਿੱਟ ਨਾਲ ਸ਼ੁਰੂ ਕਰੋ ਅਤੇ ਵੱਧ ਤੋਂ ਵੱਧ ਤਿੱਖੇਪਨ ਲਈ ਚਾਕੂ ਨੂੰ ਇੱਕ ਬਾਰੀਕ ਗਰਿੱਟ ਤੱਕ ਰਗੜੋ। ਚਾਕੂ ਦੀ ਧਾਰ ਸਿਰਫ 5 ਮਿੰਟਾਂ ‘ਚ ਤਿੱਖੀ ਹੋ ਜਾਵੇਗੀ।







