ਕਸ਼ਮੀਰ ਘਾਟੀ ‘ਚ ਸੀਤ ਲਹਿਰ ਤੋਂ ਮਿਲੀ ਕੁਝ ਰਾਹਤ, ਬਰਫਬਾਰੀ ਦੀ ਸੰਭਾਵਨਾ

ਫੈਕਟ ਸਮਾਚਾਰ ਸੇਵਾ

ਜੰਮੂ , ਦਸੰਬਰ 16

ਕਸ਼ਮੀਰ ਘਾਟੀ ‘ਚ ਵੀਰਵਾਰ ਰਾਤ ਨੂੰ ਪਾਰਾ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਰਿਹਾ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਘੱਟੋ-ਘੱਟ ਤਾਪਮਾਨ ‘ਚ ਸੁਧਾਰ ਹੋਇਆ ਹੈ। ਇਸ ਨਾਲ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ ਹੈ। ਅੱਜ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਉੱਚੇ ਇਲਾਕਿਆਂ ‘ਚ ਹਲਕੀ ਬਰਫਬਾਰੀ ਦੀ ਸੰਭਾਵਨਾ ਹੈ।

ਵੀਰਵਾਰ ਰਾਤ ਨੂੰ ਸ਼੍ਰੀਨਗਰ ‘ਚ ਘੱਟੋ-ਘੱਟ ਤਾਪਮਾਨ ਮਾਇਨਸ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਪਿਛਲੀ ਰਾਤ ਦੇ ਮਾਇਨਸ ਨਾਲੋਂ 5.4 ਡਿਗਰੀ ਸੈਲਸੀਅਸ ਵੱਧ ਸੀ। ਬੁੱਧਵਾਰ ਦੀ ਰਾਤ ਸ਼ਹਿਰ ਵਿੱਚ ਸਭ ਤੋਂ ਠੰਢੀ ਰਹੀ। ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਾਇਨਸ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Leave a Reply

Your email address will not be published. Required fields are marked *

View in English