ਇੰਫਾਲ (ਮਣੀਪੁਰ) : ਸੁਰੱਖਿਆ ਬਲਾਂ ਨੇ ਖੋਜ ਮੁਹਿੰਮ ਵਿੱਢ ਕੇ ਪਾਬੰਦੀਸ਼ੁਦਾ ਕੰਗਲੇਈ ਯਾਵੋਲ ਕੰਨਾ ਲੁਪ (ਕੇ ਵਾਈ ਕੇ ਐਲ) ਗਰੁੱਪ ਦੇ 12 ਅਤਿਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਔਰਤਾਂ ਦੀ ਅਗਵਾਈ ਵਾਲੀ 1200 ਲੋਕਾਂ ਦੀ ਭੀੜ ਨੇ ਫੌਜ ਨੂੰ ਇਹ ਅਤਿਵਾਦੀ ਛੱਡਣ ਵਾਸਤੇ ਮਜਬੂਰ ਕਰ ਦਿੱਤਾ ਅਤੇ ਫੌਜ ਨੂੰ ਆਪਣਾ ਅਪਰੇਸ਼ਨ ਵੀ ਬੰਦ ਕਰਨਾ ਪਿਆ। ਇੲ ਘਟਨਾ ਇੰਫਾਲ ਪੂਰਬੀ ਜ਼ਿਲ੍ਹੇ ਵਿਚ 24 ਜੂਨ ਦੀ ਸਵੇਰ ਨੂੰ ਵਾਪਰੀ।







