ਫੈਕਟ ਸਮਾਚਾਰ ਸੇਵਾ
ਕੋਰੀਆ, ਅਕਤੂਬਰ 24
ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਅੱਜ ਕੋਰੀਆ ਦੇ ਚਾਂਗਵੋਨ ਵਿਚ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਲਈ ਪੈਰਿਸ ਉਲੰਪਿਕ ਕੋਟਾ ਸਥਾਨ ਪੱਕਾ ਕਰ ਲਿਆ ਹੈ। ਸਰਬਜੋਤ ਸਿੰਘ ਨੇ ਫਾਈਨਲ ਵਿਚ 221.1 ਦਾ ਸਕੋਰ ਕੀਤਾ। ਉਹ ਚੀਨ ਦੇ ਝਾਂਗ ਯਿਫਾਨ (ਸੋਨੇ, 243.7) ਅਤੇ ਲਿਊ ਜਿਨਯਾਓ (242.1) ਤੋਂ ਬਾਅਦ ਤੀਜੇ ਸਥਾਨ ’ਤੇ ਰਿਹਾ। ਪਿਸਟਲ ਮੁਕਾਬਲੇ ਵਿਚ ਇਹ ਦੇਸ਼ ਦਾ ਪਹਿਲਾ ਉਲੰਪਿਕ (2024) ਕੋਟਾ ਹੈ।







