ਫੈਕਟ ਸਮਾਚਾਰ ਸੇਵਾ
ਅਲਮੋੜਾ , ਨਵੰਬਰ 4
ਅੱਜ ਸਵੇਰੇ ਉਤਰਾਖੰਡ ਦੇ ਅਲਮੋੜਾ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਸੂਬੇ ’ਚ ਸੋਗ ਦੀ ਲਹਿਰ ਹੈ। ਸਲਟ ਤਹਿਸੀਲ ਕੇ ਮਾਰਚੂਲਾ ਸਥਿਤ ਕੂਪੀ ਪਿੰਡ ਕੋਲ ਬੱਸ ਖੱਡ ’ਚ ਨਦੀ ਵਾਲੇ ਡੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਲੀਖਾਲ ਤੋਂ ਰਾਮਨਗਰ ਆ ਰਹੀ ਬੱਸ ’ਚ 40 ਯਾਤਰੀ ਸਵਾਰ ਸਨ। ਹਾਦਸੇ ਵਿਚ ਕਰਬੀ 20 ਲੋਕਾਂ ਦੇ ਮਰਨ ਦੀ ਸੂਚਨਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ।







