ਇੰਡੋਨੇਸ਼ੀਆ ਵਿੱਚ ਭੂਚਾਲ ਦੇ ਲੱਗੇ ਝਟਕੇ

ਸੀਰੀਆ-ਤੁਰਕੀ-ਚੀਨ ਤੋਂ ਬਾਅਦ ਹੁਣ ਇੰਡੋਨੇਸ਼ੀਆ ਦੇ ਤੋਬੇਲੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (ਈਐਮਐਸਸੀ) ਨੇ ਦੱਸਿਆ ਕਿ ਸ਼ੁੱਕਰਵਾਰ (24 ਫਰਵਰੀ) ਨੂੰ ਇੰਡੋਨੇਸ਼ੀਆ ਦੇ ਹਲਮੇਹਰਾ ਟਾਪੂ ਦੇ ਉੱਤਰ ਵਿੱਚ 6.3 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦੀ ਡੂੰਘਾਈ 100 ਕਿਲੋਮੀਟਰ ਸੀ।

ਵੀਰਵਾਰ (23 ਫਰਵਰੀ) ਨੂੰ ਚੀਨ ਦੇ ਉਈਘਰ ਸੂਬੇ ‘ਚ 7.3 ਅਤੇ ਪੂਰਬੀ ਤਜ਼ਾਕਿਸਤਾਨ ‘ਚ 6.8 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਦੋਹਾਂ ਦੇਸ਼ਾਂ ‘ਚ ਇੰਨੀ ਜ਼ਿਆਦਾ ਤੀਬਰਤਾ ਦੇ ਭੂਚਾਲ ਦੇ ਝਟਕਿਆਂ ਦੇ ਬਾਵਜੂਦ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਯੂਐਸਜੀਐਸ ਦੇ ਅਨੁਸਾਰ, ਤਜ਼ਾਕਿਸਤਾਨ ਵਿੱਚ ਜਿਸ ਖੇਤਰ ਵਿੱਚ ਭੂਚਾਲ ਆਇਆ ਹੈ, ਉਹ ਵਿਸ਼ਾਲ ਪਾਮੀਰ ਪਹਾੜੀ ਚੋਟੀਆਂ ਨਾਲ ਘਿਰਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਭੂਚਾਲ ਕਾਰਨ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ, ਪਰ ਇੱਥੇ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਸਦੀ ਆਬਾਦੀ ਬਹੁਤ ਘੱਟ ਹੈ।

Leave a Reply

Your email address will not be published. Required fields are marked *

View in English