ਆਲੀਆ-ਰਣਬੀਰ ਬਣੇ ਮਾਪੇ

ਫੈਕਟ ਸਮਾਚਾਰ ਸੇਵਾ

ਮੁੰਬਈ, ਨਵੰਬਰ 6

ਆਲੀਆ ਭੱਟ ਨੇ ਅੱਜ ਧੀ ਨੂੰ ਜਨਮ ਦਿੱਤਾ ਹੈ। ਰਣਬੀਰ ਕਪੂਰ ਨਾਲ ਉਹ ਸਵੇਰੇ ਹਸਪਤਾਲ ਪਹੁੰਚੀ ਸੀ। ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਆਲੀਆ ਭੱਟ ਨੇ ਮੁੰਬਈ ਦੇ ਕੇ.ਐੱਚ.ਐਨ. ਰਿਲਾਇੰਸ ਹਸਪਤਾਲ ‘ਚ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਪੂਰੇ ਕਪੂਰ ਪਰਿਵਾਰ ‘ਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਆਲੀਆ ਨੂੰ ਮਾਂ ਬਣਨ ਦੀਆਂ ਵਧਾਈਆਂ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵਲੋਂ ਵੀ ਅਦਾਕਾਰਾ ਨੂੰ ਸੋਸ਼ਲ ਮੀਡੀਆ ‘ਤੇ ਕਈ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਆਲੀਆ ਭੱਟ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ।

Leave a Reply

Your email address will not be published. Required fields are marked *

View in English