ਆਯੁਸ਼ਮਾਨ ਖੁਰਾਨਾ ਦੀ ‘ਡਾਕਟਰ ਜੀ’ ਦਾ ਟ੍ਰੇਲਰ ਹੋਇਆ ਰਿਲੀਜ਼

ਫੈਕਟ ਸਮਾਚਾਰ ਸੇਵਾ

ਮੁੰਬਈ , ਸਤੰਬਰ 20

ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਡਾਕਟਰ ਜੀ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ‘ਚ ਅਭਿਨੇਤਾ ਪੁਰਸ਼ ਗਾਇਨੀਕੋਲੋਜਿਸਟ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ ਅਤੇ ਸ਼ੈਫਾਲੀ ਸ਼ਾਹ ਵੀ ਨਜ਼ਰ ਆਉਣਗੇ।

ਆਯੁਸ਼ਮਾਨ ਖੁਰਾਨਾ ਹਮੇਸ਼ਾ ਤੋਂ ਆਊਟ ਆਫ ਬਾਕਸ ਫਿਲਮਾਂ ਕਰਨ ਲਈ ਜਾਣੇ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਲਈ ਇਕ ਵੱਖਰੇ ਵਿਸ਼ੇ ‘ਤੇ ਫਿਲਮ ਚੁਣੀ ਹੈ। ਫਿਲਮ ‘ਚ ਉਹ ਇਕ ਮਹਿਲਾ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਦਾ ਟ੍ਰੇਲਰ ਬਹੁਤ ਵਧੀਆ ਹੈ। ਟ੍ਰੇਲਰ ‘ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਔਰਤਾਂ ਮਰਦ ਡਾਕਟਰਾਂ ਤੋਂ ਇਲਾਜ ਕਰਵਾਉਣ ਤੋਂ ਝਿਜਕਦੀਆਂ ਹਨ। ਇਸ ਫਿਲਮ ‘ਚ ਅਦਾਕਾਰ ਦੇ ਕਿਰਦਾਰ ਦਾ ਨਾਂ ਉਦੈ ਗੁਪਤਾ ਹੈ।

‘ਡਾਕਟਰ ਜੀ’ ‘ਚ ਉਨ੍ਹਾਂ ਤੋਂ ਇਲਾਵਾ ਸ਼ੈਫਾਲੀ ਸ਼ਾਹ ਇਕ ਮੈਡੀਕਲ ਪ੍ਰੋਫੈਸਰ ਦੇ ਰੂਪ ‘ਚ ਨਜ਼ਰ ਆਉਣ ਵਾਲੀ ਹੈ। ਦੱਸ ਦੇਈਏ ਕਿ ‘ਦਿੱਲੀ ਕ੍ਰਾਈਮ’ ਤੋਂ ਬਾਅਦ ਸ਼ੈਫਾਲੀ ਦੀ ਫੈਨ ਫਾਲੋਇੰਗ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਫਿਲਮ ‘ਚ ਰਕੁਲ ਪ੍ਰੀਤ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਸਮਾਜਿਕ ਮੁੱਦੇ ‘ਤੇ ਬਣੀ ਇਸ ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

Leave a Reply

Your email address will not be published. Required fields are marked *

View in English