ਆਪਣੇ ਵਿਆਹ ਦੇ ਕਾਰਡ ਵੰਡ ਰਹੇ ਗੱਭਰੂ ਦੀ ਦੋਸਤ ਸਣੇ ਹਾਦਸੇ ‘ਚ ਗਈ ਜਾਨ

ਘਟਨਾ ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੋਟ ਮੋਹੰਮਦ ਖ਼ਾ ਦੀ

ਗੋਇੰਦਵਾਲ ਸਾਹਿਬ : ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਸ਼ਰਨਜੀਤ ਸਿੰਘ ਜਿਸਦਾ ਕਿ 21 ਨਵੰਬਰ ਨੂੰ ਵਿਆਹ ਹੈ ਦੇ ਕਾਰਡ ਦੇਣ ਲਈ ਪਿੰਡ ਜਮਾਰਹ ਵਿਖੇ ਆ ਰਹੇ ਸਨ। ਜਦੋਂ ਉਕਤ ਨੌਜਵਾਨ ਪਿੰਡ ਕੋਟ ਮੋਹੰਮਦ ਖ਼ਾ ਦੇ ਨਜ਼ਦੀਕ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਵੱਲੋ ਨੌਜਵਾਨਾ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ।
ਟੱਕਰ ਲੱਗਣ ਕਾਰਨ ਦੋਵੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਪਰਦੀਪ ਸਿੰਘ ਅਤੇ ਸ਼ਰਨਜੀਤ ਸਿੰਘ ਦੀ ਮੋਤ ਹੋ ਗਈ। ਮੌਕੇ ਤੇ ਪੁੱਜੇ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੱਕਰ ਮਾਰਨ ਵਾਹਨ ਚਾਲਕ ਨੂੰ ਕਾਬੂ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English