ਅੱਜ ਪੰਜਾਬ ਰੇਲਵੇ ਟ੍ਰੈਕ 12 ਤੋਂ 3 ਵਜੇ ਤੱਕ ਬੰਦ : 28 ਟਰੇਨਾਂ ‘ਚ ਵਿਘਨ

ਕਿਸਾਨ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ

ਅੰਮਿ੍ਤਸਰ : ਪੰਜਾਬ ਦੇ ਕਿਸਾਨ ਅੱਜ 3 ਘੰਟੇ ਲਈ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਵਿਰੋਧ ਮੁਸ਼ਤਰਕਾ ਮਾਲਕਾਣਾ ਜ਼ਮੀਨਾਂ ਲਈ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਕੀਤੀ ਗਈ ਸੋਧ ਵਿਰੁੱਧ ਹੈ। ਅੰਮ੍ਰਿਤਸਰ ‘ਚ ਕਿਸਾਨ ਵੱਲਾ ਫਾਟਕ ‘ਤੇ ਇਕੱਠੇ ਹੋ ਕੇ ਪਟੜੀ ‘ਤੇ ਬੈਠਣਗੇ। ਇਸ ਕਾਰਨ 25 ਤੋਂ ਵੱਧ ਵਾਹਨ ਪ੍ਰਭਾਵਿਤ ਹੋਣ ਜਾ ਰਹੇ ਹਨ।

ਕਿਸਾਨਾਂ ਦਾ ਦੋਸ਼ ਹੈ ਕਿ ਇਸ ਐਕਟ ਵਿੱਚ ਸੋਧ ਕਰਕੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਨਿੱਜੀ ਵੱਡੇ ਘਰਾਣਿਆਂ ਨੂੰ ਦੇ ਸਕਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10 ਵਜੇ ਵੱਲਾ ਫਾਟਕ ਨੇੜੇ ਇਕੱਠੇ ਹੋਣਗੇ। ਕਿਸਾਨ 12 ਵਜੇ ਰੇਲਵੇ ਟ੍ਰੈਕ ‘ਤੇ ਬੈਠਣਗੇ ਅਤੇ ਕਰੀਬ 3 ਵਜੇ ਤੱਕ ਸੂਬਾ ਅਤੇ ਕੇਂਦਰ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।

Leave a Reply

Your email address will not be published. Required fields are marked *

View in English