ਅੰਮ੍ਰਿਤਸਰ ਤੋਂ ਬਾਅਦ ਹੁਣ ਜਲੰਧਰ ਵਰਕਸ਼ਾਪ ‘ਚ ਖੜ੍ਹੀਆਂ ਰੋਡਵੇਜ਼ ਦੀਆਂ ਬੱਸਾਂ ਨੂੰ ਲੱਗੀ ਅੱਗ

ਫੈਕਟ ਸਮਾਚਾਰ ਸੇਵਾ

ਜਲੰਧਰ , ਅਗਸਤ 4

ਪੰਜਾਬ ਰੋਡਵੇਜ਼ ਜਲੰਧਰ ਦੀ ਵਰਕਸ਼ਾਪ ‘ਚ ਖੜ੍ਹੀਆਂ ਦੋ ਬੱਸਾਂ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਖਬਰ ਮਿਲਦਿਆਂ ਜੀਐਮ ਮਨਿੰਦਰ ਸਿੰਘ ਸਮੇਤ ਸਮੁੱਚਾ ਸਟਾਫ਼ ਮੌਕੇ ‘ਤੇ ਪਹੁੰਚ ਗਿਆ। ਦੋਵੇਂ ਬੱਸਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਦੋਵੇਂ ਬੱਸਾਂ ਵਰਕਸ਼ਾਪ ‘ਚ ਰਿਪੇਅਰ ਲਈ ਖੜ੍ਹੀਆਂ ਸਨ ਤੇ ਦੋਵਾਂ ਦੀਆਂ ਹੀ ਡੀਜ਼ਲ ਟੈਂਕੀਆਂ ਕੱਢ ਦਿੱਤੀਆਂ ਗਈਆਂ ਸਨ।

ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਬੱਸ ਨੂੰ ਦੂਜੀ ਬੱਸ ਦੇ ਨਾਲ ਖਿੱਚਿਆ ਜਾ ਰਿਹਾ ਸੀ। ਇੰਜਣ ਤਕ ਪੁੱਜੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। 24 ਘੰਟਿਆਂ ‘ਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਵੀਰਵਾਰ ਦੇਰ ਰਾਤ ਅੰਮ੍ਰਿਤਸਰ ਡਿਪੂ ਵਿਖੇ ਖੜ੍ਹੀ ਬੱਸ ਨੂੰ ਵੀ ਅੱਗ ਲੱਗ ਗਈ ਸੀ।

Leave a Reply

Your email address will not be published. Required fields are marked *

View in English