ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਮਿਲੀ ਜ਼ਮਾਨਤ

ਫਿਲੌਰ ਕੋਰਟ ਨੇ ਦਿੱਤੀ ਜ਼ਮਾਨਤ
4 ਗ੍ਰਾਮ ਆਈਸ ਡਰੱਗ ਨਾਲ ਕੀਤਾ ਸੀ ਗ੍ਰਿਫ਼ਤਾਰ

 ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਨਾਂ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕੁਝ ਹੀ ਸਮਾਂ ਪਹਿਲਾਂ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਗਈ ਸੀ। ਜਿਸ ਤੋਂ ਬਾਅਦ ਉਨਾਂ ਨੇ ਕਿਸੇ ਕਾਰਨ ਕਰਕੇ ਹਰਪ੍ਰੀਤ ਸਿੰਘ ਦੀ ਬੇਲ ਐਪਲੀਕੇਸ਼ਨ ਵਾਪਸ ਵੀ ਲੈ ਲਈ ਸੀ। ਪਰ ਫਿਰ ਦੁਬਾਰਾ ਤੋਂ ਹਰਪ੍ਰੀਤ ਸਿੰਘ ਦੇ ਲਈ ਬੇਲ ਐਪਲੀਕੇਸ਼ਨ ਮਾਪਿਆਂ ਦੇ ਵੱਲੋਂ ਕੋਰਟ ਵਿੱਚ ਲਗਾਈ ਗਈ ਸੀ ਜਿਸ ਤੋਂ ਬਾਅਦ ਹੁਣ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਬੇਲ ਮਿਲ ਚੁੱਕੀ ਹੈ। 

Leave a Reply

Your email address will not be published. Required fields are marked *

View in English