ਫ਼ੈਕਟ ਸਮਾਚਾਰ ਸੇਵਾ
ਹੇਰਾਤ , ਸਤੰਬਰ 2
ਉੱਤਰੀ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਵਿਚ ਇਕ ਮਸਜਿਦ ਵਿਚ ਹੋਏ ਧਮਾਕੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰੀ ਅਬਦੁਲ ਨਫੀ ਟੋਕਰ ਨੇ ਅੱਜ ਹੋਏ ਧਮਾਕੇ ਦੇ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਟੋਕਰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚ ਗ੍ਰਹਿ ਮੰਤਰਾਲਾ ਦਾ ਬੁਲਾਰਾ ਹੈ।







