ਅਫ਼ਗਾਨਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, 47 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਕਾਬੁਲ , ਜੁਲਾਈ 28

ਅਫ਼ਗਾਨਿਸਤਾਨ ਵਿਚ ਭਾਰੀ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਦੇਸ਼ ‘ਚ ਪਿਛਲੇ ਇਕ ਹਫਤੇ ‘ਚ ਹੜ੍ਹਾਂ ਕਾਰਨ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 74 ਲੋਕ ਜ਼ਖ਼ਮੀ ਹੋਏ ਹਨ। ਉੱਥੇ ਹੀ 41 ਲੋਕ ਲਾਪਤਾ ਹਨ। ਇਹ ਜਾਣਕਾਰੀ ਤਾਲਿਬਾਨ ਦੀ ਅਗਵਾਈ ਵਾਲੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਸ਼ਫੀਉੱਲ੍ਹਾ ਰਹੀਮੀ ਨੇ ਦਿੱਤੀ।

ਸ਼ਫੀਉੱਲ੍ਹਾ ਰਹੀਮੀ ਦੇ ਅਨੁਸਾਰ “ਮੈਦਾਨ ਵਾਰਦਕ, ਕਾਬੁਲ, ਕੁਨਾਰ, ਪਾਕਿਤਾ, ਖੋਸਤ, ਨੂਰਿਸਤਾਨ, ਨੰਗਰਹਾਰ, ਗਜ਼ਨੀ, ਪਕਤਿਕਾ ਅਤੇ ਹੇਲਮੰਡ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਗਈ ਹੈ ਅਤੇ 57 ਹੋਰ ਜ਼ਖ਼ਮੀ ਹੋਏ ਹਨ।

Leave a Reply

Your email address will not be published. Required fields are marked *

View in English