ਫੈਕਟ ਸਮਾਚਾਰ ਸੇਵਾ
ਅੰਬਾਲਾ , ਨਵੰਬਰ 23
ਹਰਿਆਣਾ ਦੇ ਅੰਬਾਲਾ ’ਚ ਕਿਸਾਨਾਂ ਵਲੋਂ ਮੋਹੜਾ ’ਚ ਜੀ. ਟੀ. ਰੋਡ ਜਾਮ ਕਰਨ ਨੂੰ ਲੈ ਕੇ ਅੱਜ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਕਿਸਾਨ ਆਗੂ ਗੁਰਨਾਮ ਚੜੂਨੀ ਦੀ ਮੀਟਿੰਗ ਹੋਈ। ਚੜੂਨੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਗੱਲਬਾਤ ’ਚ ਸਹਿਮਤੀ ਬਣੀ ਹੈ। ਸਰਕਾਰ ਨੇ ਸਾਰੀਆਂ ਮੰਨਾਂ ਮੰਨ ਲਈਆਂ ਹਨ ਅਤੇ ਕਿਸਾਨ ਕੱਲ ਹਾਈਵੇਅ ਜਾਮ ਨਹੀਂ ਕਰਨਗੇ।
ਇਸ ਬਾਰੇ ਗੁਰਨਾਮ ਚੜੂਨੀ ਨੇ ਦੱਸਿਆ ਕਿ ਅੱਜ ਗ੍ਰਹਿ ਮੰਤਰੀ ਅਨਿਲ ਵਿਜ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵਫ਼ਦ ਨੂੰ ਬੁਲਾਇਆ ਗਿਆ ਅਤੇ ਬੈਠਕ ਹੋਈ। ਅਨਿਲ ਵਿਜ ਨੇ ਕਿਸਾਨ ਅੰਦੋਲਨ ਦੇ ਸਾਰੇ ਕੇਸ ਵਾਪਸ ਲੈ ਲਏ ਹਨ ਅਤੇ ਪੁਰਾਣੇ 32 ਕੇਸਾਂ ਨੂੰ ਵੀ ਵਾਪਸ ਲੈ ਲਿਆ ਹੈ।







