ਅਟਾਰੀ ਬਾਰਡਰ ਨੇੜੇ ਕੱਕੜ ਪਿੰਡ ਤੋਂ ਮਿਲੀ 7 ਕਰੋੜ ਦੀ ਹੈਰੋਇਨ

ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਸੁੱਟੀ ਸੀ ਖੇਪ
ਪੰਜਾਬ ਦੇ ਅੰਮ੍ਰਿਤਸਰ ‘ਚ ਅਟਾਰੀ ਸਰਹੱਦ ਨੇੜੇ ਪਿੰਡ ਦੇ ਖੇਤਾਂ ‘ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਖੇਤ ਵਿੱਚ ਇਸ ਖੇਪ ਨੂੰ ਦੇਖ ਕੇ ਕਿਸਾਨ ਨੇ ਸੀਮਾ ਸੁਰੱਖਿਆ ਬਲ (BSF) ਨੂੰ ਸੂਚਨਾ ਦਿੱਤੀ। BSF ਨੇ ਖੇਪ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਹੈ। ਘਟਨਾ ਅੰਮ੍ਰਿਤਸਰ ਦੇ ਅਟਾਰੀ ਨੇੜੇ ਕੱਕੜ ਪਿੰਡ ਦੀ ਹੈ। ਰਾਤ ਸਮੇਂ ਕਿਸਾਨ ਆਪਣੇ ਖੇਤਾਂ ਵਿੱਚ ਸੈਰ ਕਰਨ ਗਿਆ। ਇਸ ਦੌਰਾਨ ਉਸ ਦੀ ਨਜ਼ਰ ਖੇਤ ‘ਚ ਪਈ ਪੀਲੀ ਅਤੇ ਨੀਲੀ ਟੇਪ ‘ਚ ਲਪੇਟੇ ਪੈਕਟ ‘ਤੇ ਪਈ। ਜਦੋਂ ਕਿਸਾਨ ਨੂੰ ਸ਼ੱਕ ਹੋਇਆ ਤਾਂ ਉਸ ਨੇ ਇਸ ਦੀ ਸੂਚਨਾ BSF ਨੂੰ ਦਿੱਤੀ। BSF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਖੇਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਜਦੋਂ BSF ਨੇ ਡਰੋਨ ਤੋਂ ਸੁੱਟੀ ਗਈ ਹੈਰੋਇਨ ਦਾ ਵਜ਼ਨ ਕੀਤਾ ਤਾਂ ਉਸ ਦਾ ਕੁੱਲ ਵਜ਼ਨ 1 ਕਿਲੋ ਦੇ ਕਰੀਬ ਪਾਇਆ ਗਿਆ। ਇਸ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਸੁੱਟੀ ਸੀ। ਫਿਲਹਾਲ ਇਸ ਖੇਪ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English