ਸੋਨਾਕਸ਼ੀ ਸਿਨਹਾ-ਹੁਮਾ ਕੁਰੈਸ਼ੀ ਦੀ ਡਬਲ ਐਕਸਐਲ ਦਾ ਟ੍ਰੇਲਰ ਰਿਲੀਜ਼

ਫੈਕਟ ਸਮਾਚਾਰ ਸੇਵਾ

ਮੁੰਬਈ , ਅਕਤੂਬਰ 12

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਡਬਲ ਐਕਸਐੱਲ’ ਨੂੰ ਲੈ ਕੇ ਸੁਰਖੀਆ ‘ਚ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਪਹਿਲੀ ਵਾਰ ਅਭਿਨੇਤਰੀ ਹੁਮਾ ਕੁਰੈਸ਼ੀ ਨਜ਼ਰ ਆਉਣ ਵਾਲੀ ਹੈ। ਹਾਲ ਹੀ ‘ਚ ਇਹ ਖੁਲਾਸਾ ਹੋਇਆ ਸੀ ਕਿ ਸੋਨਾਕਸ਼ੀ ਸਿਨਹਾ ਅਤੇ ਕੈਟਰੀਨਾ ਕੈਫ ‘ਡਬਲ ਐਕਸਐੱਲ’ ਰਾਹੀਂ ਬਾਕਸ ਆਫਿਸ ‘ਤੇ ਟਕਰਾਉਂਦੀਆਂ ਨਜ਼ਰ ਆਉਣਗੀਆਂ। ਉਥੇ ਹੀ ਪਿਛਲੇ 2 ਦਿਨਾਂ ਤੋਂ ਇਹ ਫਿਲਮ ਸ਼ਿਖਰ ਧਵਨ ਦੇ ਬਾਲੀਵੁੱਡ ‘ਚ ਡੈਬਿਊ ਕਾਰਨ ਚਰਚਾ ‘ਚ ਹੈ। ਅਜਿਹੇ ‘ਚ ਇਹ ਫਿਲਮ ਲਗਾਤਾਰ ਸੁਰਖੀਆਂ ‘ਚ ਹੈ। ਇਸੇ ਦੌਰਾਨ ਅੱਜ ਸਤਰਾਮ ਰਮਾਨੀ ਵਲੋਂ ਨਿਰਦੇਸ਼ਿਤ ਇਸ ਕਾਮੇਡੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਤਿੰਨ ਮਿੰਟ ਦੇ ਇਸ ਟ੍ਰੇਲਰ ‘ਚ ਹੁਮਾ, ਸੋਨਾਕਸ਼ੀ, ਸ਼ਿਖਰ ਧਵਨ ਨੂੰ ਦੇਖ ਕੇ ਪ੍ਰਸ਼ੰਸਕ ਫਿਲਮ ‘ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਨਾਲ-ਨਾਲ ਇਸ ਦੀ ਕਹਾਣੀ ਦੀ ਵੀ ਤਾਰੀਫ ਕਰ ਰਹੇ ਹਨ।

ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਸਟਾਰਰ ‘ਡਬਲ ਐਕਸਐੱਲ’ ਦਾ ਟ੍ਰੇਲਰ ਆਖਿਰਕਾਰ ਅੱਜ ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੋਏ ਟ੍ਰੇਲਰ ‘ਚ ਦੇਖਿਆ ਜਾ ਸਕਦਾ ਹੈ ਕਿ ਦੋ ਪਲੱਸ ਸਾਈਜ਼ ਔਰਤਾਂ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਹਰ ਪਲ ਬਾਡੀ ਸ਼ੇਮਿੰਗ ਨਾਲ ਜੂਝਦੀਆਂ ਹਨ ਪਰ ਦੋਵਾਂ ਦੀ ਇਹ ਸਮੱਸਿਆ ਉਨ੍ਹਾਂ ਦੀ ਦੋਸਤੀ ਦੀ ਸ਼ੁਰੂਆਤ ਦਾ ਕਾਰਨ ਬਣ ਜਾਂਦੀ ਹੈ ਅਤੇ ਮਾਨਸਿਕ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦੀ ਹੈ। ‘ਡਬਲ ਐਕਸਐਲ’ ਇਕ ਅਜਿਹੀ ਫਿਲਮ ਹੈ ਜੋ ਫੈਟ ਫੋਬੀਆ ਵਰਗੇ ਗੰਭੀਰ ਵਿਸ਼ੇ ਨੂੰ ਬਹੁਤ ਹੀ ਹਲਕੇ-ਫੁਲਕੇ ਢੰਗ ਨਾਲ ਪੇਸ਼ ਕਰੇਗੀ। ਟ੍ਰੇਲਰ ਦੀ ਸ਼ੁਰੂਆਤ ਹੁਮਾ ਕੁਰੈਸ਼ੀ ਦੇ ਸ਼ਿਖਰ ਧਵਨ ਨੂੰ ਮਿਲਣ ਦੇ ਸੁਪਨੇ ਨਾਲ ਹੁੰਦੀ ਹੈ, ਜਿਸ ਨੂੰ ਉਸ ਦੀ ਮਾਂ ਨੇ ਤੋੜਿਆ ਸੀ। ਹੁਮਾ ਦਾ ਸੁਪਨਾ ਖੇਡ ਪੇਸ਼ਕਾਰ ਬਣਨ ਦਾ ਹੈ। ਪਰ ਉਸਦਾ ਇਹ ਸੁਪਨਾ ਵੀ ਚਕਨਾਚੂਰ ਹੋ ਜਾਂਦਾ ਹੈ ਜਦੋਂ ਉਸਨੂੰ ਦੱਸਿਆ ਜਾਂਦਾ ਹੈ ਕਿ ਉਹ ਇਸ ਲਈ ਬਹੁਤ ਮੋਟੀ ਹੈ।

ਦੂਜੇ ਪਾਸੇ ਸੋਨਾਕਸ਼ੀ ਸਿਨਹਾ ਇੱਕ ਫੈਸ਼ਨ ਡਿਜ਼ਾਈਨਰ ਹੈ , ਜੋ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਮੋਟਾਪੇ ਦੀ ਸਮੱਸਿਆ ਕਾਰਨ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜਿਨ੍ਹਾਂ ‘ਚੋਂ ਇਕ ਹੈ ਉਸ ਦਾ ਬੁਆਏਫ੍ਰੈਂਡ ਉਸ ਨਾਲ ਧੋਖਾ ਕਰਦਾ ਹੈ। ਹੁਮਾ ਅਤੇ ਸੋਨਾਕਸ਼ੀ ਦੀ ਮੁਲਾਕਾਤ ਇੱਕ ਵਾਸ਼ਰੂਮ ਵਿੱਚ ਹੁੰਦੀ ਹੈ, ਜਿੱਥੇ ਦੋਵੇਂ ਆਪਣੇ ਦਿਲ ਦੇ ਭਾਰ ਨੂੰ ਹਲਕਾ ਕਰਨ ਲਈ ਗਈਆਂ ਹੁੰਦੀਆਂ ਹਨ। ਉੱਥੋਂ ਉਨ੍ਹਾਂ ਦੀ ਦੋਸਤੀ ਸ਼ੁਰੂ ਹੁੰਦੀ ਹੈ ਅਤੇ ਦੋਵੇਂ ਲੰਡਨ ਚਲੀਆਂ ਜਾਂਦੀਆਂ ਹਨ। ਉੱਥੇ ਜਾ ਕੇ ਸੋਨਾਕਸ਼ੀ ਅਤੇ ਹੁਮਾ ਸਮਾਜਿਕ ਉਮੀਦਾਂ ਨਾਲ ਲੜਦੇ ਹੋਏ ਇੱਕ ਆਮ ਜੀਵਨ ਜਿਉਣ ਦੀ ਕੋਸ਼ਿਸ਼ ਕਰਦੀਆਂ ਹਨ।

ਇਸ ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਰਾਜੇਸ਼ ਬਹਿਲ ਅਤੇ ਅਸ਼ਵਿਨ ਵਰਦੇ, ਸਾਕਿਬ ਸਲੀਮ, ਹੁਮਾ ਕੁਰੈਸ਼ੀ ਅਤੇ ਮੁਦੱਸਰ ਅਜ਼ੀਜ਼ ਵਲੋਂ ਕੀਤਾ ਗਿਆ ਹੈ। ਇਹ ਫਿਲਮ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।

Leave a Reply

Your email address will not be published. Required fields are marked *

View in English