ਲੁਧਿਆਣਾ ‘ਚ ਯੂਟਿਊਬ ਚੈਨਲ ‘ਤੇ FIR ਦਰਜ

MLA ਪਰਾਸ਼ਰ ਦੇ ਬੇਟੇ ਨੇ ਕੀਤੀ ਸ਼ਿਕਾਇਤ
ਸਾਂਸਦ ਰਾਘਵ ਚੱਢਾ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼
ਲੁਧਿਆਣਾ : ਪੰਜਾਬ ਦੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਬੇਟੇ ਵਿਕਾਸ ਪਰਾਸ਼ਰ ਦੀ ਸ਼ਿਕਾਇਤ ‘ਤੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਨੇ ਇੱਕ ਯੂ-ਟਿਊਬ ਚੈਨਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤਕਰਤਾ ਵਿਕਾਸ ਅਨੁਸਾਰ ਉਕਤ ਚੈਨਲ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਰੁੱਧ ਝੂਠੇ ਅਤੇ ਨਿੰਦਣਯੋਗ ਬਿਆਨ ਦਿਖਾਏ ਹਨ।

ਵਿਕਾਸ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਕੈਪੀਟਲ ਟੀਵੀ ਨਾਮ ਦਾ ਇੱਕ ਯੂਟਿਊਬ ਚੈਨਲ ਜਿਸ ਦੇ ਕਰੀਬ 27 ਲੱਖ ਫਾਲੋਅਰਜ਼ ਹਨ। ਜਿਸ ਨੇ ਆਪਣੇ ਚੈਨਲ ਪੇਜ ‘ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਖਿਲਾਫ ਝੂਠੇ ਅਤੇ ਨਿੰਦਣਯੋਗ ਬਿਆਨ ਦੀ ਵੀਡੀਓ ਅਪਲੋਡ ਕੀਤੀ ਹੈ।

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ

ਵਾਇਰਲ ਵੀਡੀਓ ਦੇ ਕੁਝ ਅੰਸ਼ਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਰਾਘਵ ਚੱਢਾ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ‘ਚ ਫਸਾ ਕੇ ਇਲਾਜ ਦੇ ਬਹਾਨੇ ਇੰਗਲੈਂਡ ਭੱਜ ਗਿਆ ਹੈ। ਇੱਕ ਹੋਰ ਵੀਡੀਓ ਵਿੱਚ ਉਮੀਦਵਾਰਾਂ ਤੋਂ ਪੈਸੇ ਲੈਂਦੇ ਅਤੇ ਲੋਕ ਸਭਾ ਦੀਆਂ ਟਿਕਟਾਂ ਵੰਡਦੇ ਦਿਖਾਈ ਦੇ ਰਹੇ ਹਨ। ਇੱਥੇ, ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਵਧਾਵਾ ਦੇਣ ਲਈ ਕਿਸੇ ਯੂਟਿਊਬ ਚੈਨਲ ਜਾਂ ਕੰਟੈਂਟ ਕ੍ਰਿਏਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਪੁਲਿਸ ਨੇ ਸਲੇਮ ਟਾਬਰੀ ਥਾਣੇ ਵਿੱਚ ਕਰੀਬ 3 ਮਹੀਨੇ ਪਹਿਲਾਂ ਰਚਿਤ ਕੌਸ਼ਿਕ ਨਾਮਕ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਸੀ।

Leave a Reply

Your email address will not be published. Required fields are marked *

View in English