ਮੱਧ ਪ੍ਰਦੇਸ਼ : ਸਕੂਲ ਬੱਸ ਉਲਟਣ ਕਾਰਨ ਵਿਦਿਆਰਥੀ ਦੀ ਮੌਤ

ਫੈਕਟ ਸਮਾਚਾਰ ਸੇਵਾ

ਸਾਗਰ , ਸਤੰਬਰ 27

ਮੱਧ ਪ੍ਰਦੇਸ਼ ਦੇ ਸਾਗਰ ‘ਚ ਅੱਜ ਸਵੇਰੇ ਰਾਹਤਗੜ੍ਹ ਥਾਣਾ ਖੇਤਰ ਦੇ ਰਾਹਤਗੜ੍ਹ-ਚੰਦਰਪੁਰ ਪਿੰਡ ਵਿਚਾਲੇ ਇਕ ਸਕੂਲੀ ਬੱਸ ਦੇ ਪਲਟ ਜਾਣ ਕਾਰਨ 10ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ।

ਜ਼ਖਮੀ ਬੱਚਿਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਰਾਹਤਗੜ੍ਹ ਭੇਜਿਆ ਗਿਆ ਹੈ। ਬੱਸ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਹਸਪਤਾਲ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ ਦੀਪਕ ਆਰੀਆ ਅਤੇ ਐਸਪੀ ਤਰੁਣ ਨਾਇਕ ਸਾਗਰ ਤੋਂ ਰਾਹਤਗੜ੍ਹ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ। ਬੱਸ ਵਿੱਚ 50 ਤੋਂ ਵੱਧ ਬੱਚੇ ਸਵਾਰ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਸ ਵਿੱਚ ਰਾਹਤਗੜ੍ਹ ਇਲਾਕੇ ਦੇ ਬੱਤਿਆਵਾੜਾ, ਝਿੱਲਾ ਗੱਦਾਘਾਟ, ਰਾਮਪੁਰਾ, ਚੰਦਰਪੁਰ ਅਤੇ ਪਚਮਾ ਸਮੇਤ ਅੱਠ ਤੋਂ ਦਸ ਪਿੰਡਾਂ ਦੇ ਬੱਚੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਤੋਂ ਆਉਣ ਵਾਲੇ ਇਹ ਬੱਚੇ ਸਕਾਲਰ ਇੰਟਰਨੈਸ਼ਨਲ, ਸੇਂਟ ਥਾਮਸ, ਲਕਸ਼ੈ ਸਮੇਤ ਹੋਰ ਸਕੂਲਾਂ ਵਿੱਚ ਪੜ੍ਹਦੇ ਹਨ।

ਅੱਜ ਸਵੇਰੇ ਵੀ ਇਸ ਬੱਸ ਵਿੱਚ ਪੇਂਡੂ ਖੇਤਰ ਦੇ ਕਰੀਬ 50 ਤੋਂ 60 ਬੱਚੇ ਸਵਾਰ ਸਨ। ਰਾਹਤਗੜ੍ਹ ਅਤੇ ਚੰਦਰਪੁਰ ਵਿਚਕਾਰ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ 10ਵੀਂ ਜਮਾਤ ਦੇ ਵਿਦਿਆਰਥੀ ਸ਼ੈਲੇਂਦਰ ਕੁਰਮੀ ਦੀ ਮੌਤ ਹੋ ਗਈ ਜਦਕਿ ਕਈ ਬੱਚੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਰਾਹਤਗੜ੍ਹ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਘਬਰਾ ਗਏ ਅਤੇ ਹਸਪਤਾਲ ਪਹੁੰਚ ਗਏ।

Leave a Reply

Your email address will not be published. Required fields are marked *

View in English