ਦੇਸ਼ ਦੀ 5ਵੀਂ ਵੰਦੇ ਭਾਰਤ’ ਐਕਸਪ੍ਰੈੱਸ ਟਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ

ਫੈਕਟ ਸਮਾਚਾਰ ਸੇਵਾ

ਬੈਂਗਲੁਰੂ , ਨਵੰਬਰ 11

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕ੍ਰਾਂਤੀਵੀਰ ਸੰਗੋਲੀ ਰਾਯਣਾ (ਕੇ.ਐੱਸ.ਆਰ.) ਰੇਲਵੇ ਸਟੇਸ਼ਨ ਤੋਂ ਦੱਖਣੀ ਭਾਰਤ ਦੀ ਪਹਿਲੀ ‘ਵੰਦੇ ਭਾਰਤ’ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਇਹ ਟਰੇਨ ਬੈਂਗਲੁਰੂ ਦੇ ਰਸਤੇ ਮੈਸੂਰ ਅਤੇ ਚੇਨਈ ਦਰਮਿਆਨ ਚੱਲੇਗੀ। ਪ੍ਰਧਾਨ ਮੰਤਰੀ ਨੇ ‘ਭਾਰਤ ਗੌਰਵ ਕਾਸ਼ੀ ਦਰਸ਼ਨ’ ਟਰੇਨ ਨੂੰ ਵੀ ਹਰੀ ਝੰਡੀ ਦਿਖਾਈ, ਜੋ ਰੇਲਵੇ ਦੀ ‘ਭਾਰਤ ਗੌਰਵ’ ਟਰੇਨ ਨੀਤੀ ਦੇ ਅਧੀਨ ਕਰਨਾਟਕ ਦੇ ਮੁਜਰਾਈ ਵਿਭਾਗ ਵਲੋਂ ਚਲਾਈ ਜਾਵੇਗੀ।

ਇਸ ਟਰੇਨ ਨੂੰ ਯਤਰਾ ਲਈ 8 ਦਿਨ ਦਾ ਇਕ ਯਾਤਰਾ ‘ਪੈਕੇਜ’ ਉਪਲੱਬਧ ਹੋਵੇਗਾ, ਸ਼ਰਧਾਲੂਆਂ ਨੂੰ ਇਸ ‘ਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

View in English