ਕੁਪਵਾੜਾ ‘ਚ ਬਰਫ ਦੇ ਤੋਦੇ ਡਿੱਗਣ ਕਾਰਨ ਫ਼ੌਜ ਦੇ 3 ਜਵਾਨ ਸ਼ਹੀਦ


ਸੌਵਿਕ ਹਾਜਰਾ, ਮੁਕੇਸ਼ ਕੁਮਾਰ ਅਤੇ ਗਾਇਕਵਾੜ ਮਨੋਜ ਲਕਸ਼ਮਣ ਰਾਓ 56 RR ਯੂਨਿਟ ਨਾਲ ਸਬੰਧਤ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ਵਿੱਚ ਬਰਫ ਦੇ ਤੋਦੇ ਡਿੱਗਣ ਕਾਰਨ ਫ਼ੌਜ ਦੇ 3 ਜਵਾਨ ਸ਼ਹੀਦ ਹੋ ਗਏ ਹਨ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹ ਤਿੰਨੋਂ ਜਵਾਨ 56 ਆਰਆਰ ਯੂਨਿਟ ਨਾਲ ਸਬੰਧਤ ਸਨ ਅਤੇ ਡਿਊਟੀ ਦੌਰਾਨ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆ ਗਏ।

ਤਿੰਨੋਂ ਜਵਾਨ ਅਲਮੋੜਾ ਨੇੜੇ ਤਾਇਨਾਤ ਸਨ ਅਤੇ ਕਰੀਬ 12 ਵਜੇ ਇਹ ਬਰਫ਼ਬਾਰੀ ਦੀ ਘਟਨਾ ਹੋਈ। ਇਸ ਹਾਦਸੇ ਵਿੱਚ ਤਿੰਨ ਜਵਾਨਾਂ ਨੇ ਆਪਣੀ ਜਾਨ ਗਵਾਈ ਹੈ। ਜਿਸ ਵਿੱਚ ਸੌਵਿਕ ਹਾਜਰਾ, ਮੁਕੇਸ਼ ਕੁਮਾਰ ਅਤੇ ਗਾਇਕਵਾੜ ਮਨੋਜ ਲਕਸ਼ਮਣ ਰਾਓ ਹਨ। ਲਾਸ਼ਾਂ ਨੂੰ 168 ਐਮ.ਐਚ. ਡਰੱਗਮੁਲਾ ਵਿਖੇ ਭੇਜ ਦਿੱਤਾ ਗਿਆ ਹੈ।
ਫੌਜ ਦੇ ਬੁਲਾਰੇ ਮੁਤਾਬਕ ਇਸ ਬਰਫ ਦੇ ਤੋਦੇ ‘ਚ ਫਸੇ ਦੋ ਜਵਾਨਾਂ ਨੂੰ ਬਚਾਇਆ ਗਿਆ ਅਤੇ ਕੁਪਵਾੜਾ ਦੇ ਫੌਜੀ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਡਿਊਟੀ ‘ਤੇ ਤਾਇਨਾਤ ਇਕ ਹੋਰ ਸਿਪਾਹੀ ਨੂੰ ਹਾਈਪੋਥਰਮੀਆ ਵੀ ਹੋ ਗਿਆ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੇ ਬਾਵਜੂਦ ਤਿੰਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

Leave a Reply

Your email address will not be published. Required fields are marked *

View in English