ਇੱਕ ਵਾਰ ਮੁੜ ਹਿੱਲੀ ਨਿਊਜ਼ੀਲੈਂਡ ਦੀ ਧਰਤੀ, 7.2 ਤੀਬਰਤਾ ਦਾ ਆਇਆ ਭੂਚਾਲ

ਫੈਕਟ ਸਮਾਚਾਰ ਸੇਵਾ

ਵੈਲਿੰਗਟਨ, ਅਪ੍ਰੈਲ 24

ਦੁਨੀਆ ਭਰ ਵਿੱਚ ਭੁਚਾਲ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਨਿਊਜ਼ੀਲੈਂਡ ‘ਚ ਅੱਜ ਸਵੇਰੇ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐੱਨ.ਸੀ.ਐੱਸ.) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.2 ਦਰਜ ਕੀਤੀ ਗਈ। ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਵਿਗੜਦੇ ਵਾਤਾਵਰਣ ਅਤੇ ਮਨੁੱਖੀ ਪ੍ਰੇਰਿਤ ਜਲਵਾਯੂ ਅਸੰਤੁਲਨ ਕਾਰਨ ਧਰਤੀ ‘ਤੇ ਦਿਨ ਪ੍ਰਤੀ ਦਿਨ ਨਵੀਆਂ ਚੁਣੌਤੀਆਂ ਵਧ ਰਹੀਆਂ ਹਨ। ਇਹ ਤਾਪਮਾਨ ਵਿੱਚ ਵਾਧਾ, ਗਲੇਸ਼ੀਅਰਾਂ ਦਾ ਪਿਘਲਣਾ ਅਤੇ ਟੁੱਟਣਾ, ਮਾਨਸੂਨ ਦੇ ਮੀਂਹ ਅਤੇ ਬਰਫ਼ਬਾਰੀ ਵਿੱਚ ਕਮੀ, ਵਿਨਾਸ਼ਕਾਰੀ ਹੜ੍ਹਾਂ ਅਤੇ ਭੁਚਾਲਾਂ ਵਿੱਚ ਵਾਧਾ ਵਰਗੀਆਂ ਤਬਦੀਲੀਆਂ ਦੀਆਂ ਉਦਾਹਰਣਾਂ ਹਨ।

ਐੱਨਸੀਐੱਸ ਮੁਤਾਬਕ ਨਿਊਜ਼ੀਲੈਂਡ ਦੇ ਉੱਤਰ-ਪੂਰਬ ‘ਚ ਸਥਿਤ ਕਰਮਾਡੇਕ ਟਾਪੂ ‘ਤੇ ਸਵੇਰੇ 6.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੇ ਨਾਲ ਹੀ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਯਾਨੀ USGS ਨੇ ਦੱਸਿਆ ਕਿ ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

Leave a Reply

Your email address will not be published. Required fields are marked *

View in English