ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਸਤੰਬਰ 27
ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਅਫ਼ਵਾਹ ਹੈ। ਪੰਜਾਬ ਭਾਜਪਾ ਨੇ ਅਸਤੀਫ਼ੇ ਦੀ ਖਬਰ ਦਾ ਖੰਡਨ ਕੀਤਾ ਹੈ ਤੇ ਇਸ ਬਾਰੇ ਹਾਈਕਮਾਨ ਨੂੰ ਕੋਈ ਜਾਣਕਾਰੀ ਨਹੀਂ ਹੈ।
ਸੁਨੀਲ ਜਾਖੜ ਦੀ ਨਾਰਾਜ਼ਗੀ ਵਾਲੀਆਂ ਖ਼ਬਰਾਂ ਦਾ ਵੀ BJP ਨੇ ਖੰਡਨ ਕੀਤਾ ਹੈ ਤੇ ਕਿਹਾ ਉਹ ਪਹਿਲਾਂ ਵਾਂਗ BJP ਦੇ ਸੂਬਾ ਪ੍ਰਧਾਨ ਵਜੋਂ ਪਾਰਟੀ ਵਿੱਚ ਕੰਮ ਕਰ ਰਹੇ ਹਨ। ਨਿੱਜੀ ਕਾਰਨਾਂ ਕਰਕੇ ਕੱਲ੍ਹ ਮੈਂਬਰਸ਼ਿਪ ਮੁਹਿੰਮ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਵਿਚ ਸਰਗਰਮ ਨਹੀਂ ਸਨ। ਜਿਸ ਕਾਰਨ ਉਨ੍ਹਾਂ ਦੇ ਅਸਤੀਫ਼ੇ ਦੀਆਂ ਖਬਰਾਂ ਆ ਰਹੀਆਂ ਸਨ।







