ਸ਼ਿਮਲਾ : ਲਾਅ ਯੂਨੀਵਰਸਿਟੀ ਦੀ 5 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ

ਫੈਕਟ ਸਮਾਚਾਰ ਸੇਵਾ

ਸ਼ਿਮਲਾ , ਜਨਵਰੀ 20

ਸ਼ਿਮਲਾ ਦੀ ਲਾਅ ਯੂਨੀਵਰਸਿਟੀ ਦਾ 5 ਮੰਜ਼ਿਲਾ ਹੋਸਟਲ ਅੱਜ ਢਹਿ-ਢੇਰੀ ਹੋ ਗਿਆ। ਹੋਸਟਲ ਦੀ ਇਮਾਰਤ ਸਕਿੰਟਾਂ ਦੇ ਅੰਦਰ ਮਲਬੇ ‘ਚ ਤਬਦੀਲ ਹੋ ਗਈ। ਘਟਨਾ ਵੇਲੇ ਇਮਾਰਤ ‘ਚ ਕੋਈ ਮੌਜੂਦ ਨਹੀਂ ਸੀ।

ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚ ਗਈ। ਇਹ ਘਟਨਾ ਸ਼ਿਮਲਾ ਤੋਂ ਕਰੀਬ 20 ਕਿਲੋਮੀਟਰ ਦੂਰ ਧਾਮੀ ‘ਚ ਵਾਪਰੀ। ਦਰਅਸਲ ਲੈਂਡਸਲਾਈਡ ਕਾਰਨ ਇਕ ਹਫ਼ਤਾ ਪਹਿਲਾਂ ਇਮਾਰਤ ‘ਚ ਤਰੇੜਾਂ ਆ ਗਈਆਂ ਸਨ। ਖਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ।

Leave a Reply

Your email address will not be published. Required fields are marked *

View in English