ਵਿਧਾਨ ਸਭਾ ਦੀ ਕਾਰਵਾਈ ਦੌਰਾਨ ਹੋਇਆ ਹੰਗਾਮਾ, ਕਂਗਰਸ ਨੇ ਕੀਤਾ ਵਾਕਆਊਟ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੂਨ 20

ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਵਿਚ ਪ੍ਰਸ਼ਨਕਾਲ, ਸਿਫ਼ਰ ਕਾਲ , ਧਿਆਨ ਦਿਵਾਊ ਨੋਟਿਸ ਅਤੇ ਪ੍ਰਾਈਵੇਟ ਬਿੱਲ ਸਦਨ ਵਿਚ ਪੇਸ਼ ਨਾ ਕਰਨ ਸਬੰਧੀ ਪ੍ਰਸਤਾਵ ਸੰਸਦੀ ਮਾਮਲਿਆਂ ਦੇ ਮੰਤਰੀ ਬਲਕ‍ਾਰ ਸਿੰਘ ਨੇ ਪੇਸ਼ ਕੀਤਾ। ਵਿਧਾਨ ਸਭਾ ਦੇ ਦੂਜੇ ਦਿਨ ਦੀ ਕਰਵਾਈ ਸ਼ੁਰੂ ਹੰਦਿਆਂ ਹੀ ਹੰਗਾਮਾ ਹੋ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਵਿਰੋਧ ਕੀਤਾ।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨੇ ਕੇਂਦਰ ਸਰਕਾਰ ਵੱਲੋਂ ਚਾਰ ਸੀਜ਼ਨਾਂ ਦੇ ਰੋਕੇ ਗਏ ਦਿਹਾਤੀ ਵਿਕ‍ਾਸ ਫੰਡ (RDF) 3622.40 ਕਰੋੜ ਰੁਪਏ ਤੁਰੰਤ ਰਿਲੀਜ਼ ਕਰਵਾਉਣ ਲਈ ਪ੍ਰਸਤਾਵ ਸਦਨ ਵਿਚ ਪੇਸ਼ ਕੀਤਾ। ਇਸ ‘ਤੇ ਮੰਤਰੀ ਮੀਤ ਹੇਅਰ ਨੇ ਬਹਿਸ ਸ਼ੁਰੂ ਕੀਤੀ। ਕੇਂਦਰ ਵੱਲੋਂ ਆਰਡੀਐਫ ਦੇ 3622 ਕਰੋੜ ਰੁਪਏ ਅਦਾ ਨਾ ਕਰਨ ‘ਤੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਆਰਡੀਐਫ ਦੀ ਕੋਈ ਭੀਖ ਨਹੀਂ ਮੰਗ ਰਹੇ। ਕੇਂਦਰ ਕਿਸਾਨਾਂ ਨਾਲ ਖੇਤੀ ਕਾਨੂੰਨਂ ਦੀ ਕਿੜ ਕੱਢ ਰਿਹਾ ਹੈ। ਇਸ ਸਬੰਧੀ ਮਤਾ ਪੇਸ਼ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਆਰਡੀਐਫ ਦੇ 3622 ਕਰੋਡ਼ ਰੁਪਏ ਕੇਂਦਰ ਵੱਲ ਪੈਂਡਿੰਗ ਹਨ।

ਸਦਨ ਦੀ ਕਾਰਵਾਈ ਵਿੱਚੋਂ ਪ੍ਰਸ਼ਨਕਾਲ ਸਿਫ਼ਰ ਕਾਲ ਤੇ ਧਿਆਨ ਦਿਵਾਊ ਨੋਟਿਸ ਸਦਨ ਦੀ ਕਾਰਵਾਈ ਵਿੱਚੋਂ ਮੁਅੱਤਲ ਕਰਨ ਦੇ ਰੋਸ ਵਜੋਂ ਵਾਕਆਊਟ ਕੀਤਾ। ਵਿਰੋਧੀ ਧਿਰ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿਯਮਾਂ ਨੂੰ ਦਰਕਿਨਾਰ ਕਰਦਿਅਂ ਸਾਰੇ ਬਿਜ਼ਨਸ ਨੂੰ ਖ਼ਤਮ ਕਰਨ ਦਾ ਵਿਰੋਧ ਕੀਤਾ। ਸਪੀਕਰ ਨੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕੀਤਾ ਤਾਂ ਕਾਂਗਰਸ ਦੇ ਵਿਧਾਇਕ ਬਾਈਕਾਟ ਕਰ ਕੇ ਸੰਸਦ ‘ਚੋਂ ਬਾਹਰ ਚਲੇ ਗਏ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਹ ਸੈਸ਼ਨ ਸਿਰਫ ਆਪਣੀ ਹਉਮੈ ਦੀ ਤਸੱਲੀ ਲਈ ਬੁਲਾਇਆ ਹੈ, ਇਸ ਤੋਂ ਕੁਝ ਨਹੀਂ ਨਿਕਲੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸੈਸ਼ਨ ਚੱਲ ਰਿਹਾ ਹੈ ਅਤੇ ਬਿਜ਼ਨਸ ਐਡਵਾਇਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਇਸ ਗੱਲ ਨਾਲ ਰਹੀ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਵਿਚ ਹਰ ਕਿਸੇ ਤੱਕ ਪਹੁੰਚਣਾ ਚਾਹੀਦਾ ਹੈ ਪਰ ਇਸ ਦਾ ਕੋਈ ਕਾਨੂੰਨੀ ਹੱਲ ਹੋਣਾ ਚਾਹੀਦਾ ਹੈ। ਜੇ ਸ਼੍ਰੋਮਣੀ ਕਮੇਟੀ ਇਸ ਨੂੰ ਮੰਨ ਲੈਂਦੀ ਹੈ ਤਾਂ ਠੀਕ ਹੈ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਐਸਜੀਪੀਸੀ ਨੂੰ ਅਜਿਹਾ ਪ੍ਰਸਤਾਵ ਭੇਜਿਆ ਸੀ।

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਤੰਬਰ ਮਹੀਨੇ ‘ਚ ਇਸੇ ਤਰ੍ਹਾਂ ਹੀ ਸਰਕਾਰ ਨੇ ਆਪ੍ਰੇਸ਼ਨ ਲੋਟਸ ਸਬੰਧੀ ਸੈਸ਼ਨ ਬੁਲਾਇਆ ਸੀ, ਉਸ ‘ਤੇ 3:30 ਘੰਟੇ ਬਹਿਸ ਹੋਈ ਸੀ | ਮੁੱਖ ਮੰਤਰੀ ਭਗਵੰਤ ਮਾਨ ਨਾਲ ਦੋ ਵਾਰ ਇਸ ਮੁੱਦੇ ‘ਤੇ ਬੋਲੇ। ਇਸ ਦੇ ਬਾਵਜੂਦ ਅੱਜ ਤਕ ਇਸ ਮਾਮਲੇ ਵਿਚ ਕੁਝ ਨਹੀਂ ਹੋਇਆ। ਜਦੋਂ ਸਦਨ ਵਿਚ ਸਪੀਕਰ ਨੂੰ ਆਪ੍ਰੇਸ਼ਨ ਲੋਟਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਹ ਗੁੰਮਰਾਹਕੁਨ ਹੈ। ਜਿੱਥੇ ਵਿਰੋਧੀ ਧਿਰ ਦਾ ਬਿਲਕੁਲ ਵੀ ਸਨਮਾਨ ਨਹੀਂ ਹੁੰਦਾ, ਉੱਥੇ ਕਾਂਗਰਸ ਸਦਨ ਦੀ ਕਾਰਵਾਈ ਵਿਚ ਕਿਵੇਂ ਹਿੱਸਾ ਲੈ ਸਕਦੀ ਹੈ? ਵਿਰੋਧੀ ਧਿਰ ਨੂੰ ਜਦੋਂ ਇਹ ਨਹੀਂ ਪਤਾ ਕਿ ਅੱਜ ਕੀ ਹੋਣ ਵਾਲਾ ਹੈ ਤਾਂ ਉਹ ਕੀ ਤਿਆਰੀਆਂ ਕਰਕ ਆਵੇਗੀ।

ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਦੇ ਹਾਜ਼ਰੀ ਰਜਿਸਟਰ ’ਤੇ ਆਪਣੇ ਦਸਤਖ਼ਤ ਨਹੀਂ ਕੀਤੇ। ਬਾਜਵਾ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਵਿਧਾਇਕ ਵਿਧਾਨ ਸਭਾ ਤੋਂ ਅੱਜ ਦਾ ਟੀਏ-ਡੀਏ ਕਲੇਮ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸਦਨ ਦੀ ਕਾਰਵਾਈ ਵਿਚ ਹਿੱਸਾ ਨਾ ਲੈਣ ਦਾ ਐਲਾਨ ਕਰ ਚੁੱਕੀ ਹੈ।

Leave a Reply

Your email address will not be published. Required fields are marked *

View in English