ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ ਅਕਤੂਬਰ 25
ਵਟਸਐਪ ਐਪ ਸੇਵਾ ਅੱਜ ਦੁਪਹਿਰ 1.45 ਵਜੇ ਅਚਾਨਕ ਬੰਦ ਹੋ ਗਈ। ਇਸ ਤੋਂ ਬਾਅਦ ਗਾਹਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਚਾਨਕ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨਾ ਤਾਂ ਮੈਸੇਜ ਪਾ ਰਹੇ ਹਨ ਅਤੇ ਨਾ ਹੀ ਰਿਸੀਵ ਕਰ ਪਾ ਰਹੇ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ।
ਇਹ ਸਮੱਸਿਆ WhatsApp ਦੇ ਸਰਵਰ ‘ਚ ਖਰਾਬੀ ਕਾਰਨ ਆਈ ਹੈ। ਹਾਲਾਂਕਿ ਇਸ ਮਾਮਲੇ ‘ਤੇ ਵਟਸਐਪ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੁਨੀਆ ਦਾ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐੱਪ ਡਾਊਨ ਹੋ ਗਿਆ ਹੈ। ਭਾਰਤ ‘ਚ ਕਈ ਲੋਕ ਇਸ ਨੂੰ ਐਕਸੈੱਸ ਨਹੀਂ ਕਰ ਪਾ ਰਹੇ।







