ਦੇਸ਼ ਦੀ ਚੌਥੀ ‘ਵੰਦੇ ਭਾਰਤ’ ਐਕਸਪ੍ਰੈੱਸ ਦਾ PM ਮੋਦੀ ਭਲਕੇ ਕਰਨਗੇ ਉਦਘਾਟਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 12

ਦੇਸ਼ ਦੀ ਚੌਥੀ ‘ਵੰਦੇ ਭਾਰਤ’ ਐਕਸਪ੍ਰੈੱਸ ਰੇਲਗੱਡੀ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਦਰਮਿਆਨ ਭਲਕੇ ਤੋਂ ਚੱਲਣ ਜਾ ਰਹੀ ਹੈ, ਜੋ ਪੰਜਾਬ ਦੇ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਵਰਗੇ ਸਿੱਖ ਤੀਰਥ ਅਤੇ ਮਾਤਾ ਜਵਾਲਾ ਦੇਵੀ ਅਤੇ ਮਾਤਾ ਚਿੰਤਪੁਰਨੀ ਵਰਗੇ ਤੀਰਥਾਂ ਨੂੰ ਜੋੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਊਨਾ ਤੋਂ ਇਸ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਇਸ ਰੇਲ ਗੱਡੀ ‘ਚ ਸਵਾਰ ਹੋ ਕੇ ਨਵੀਂ ਦਿੱਲੀ ਆਉਣਗੇ।

Leave a Reply

Your email address will not be published. Required fields are marked *

View in English