ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਸਤੰਬਰ 6
ਰਾਜਧਾਨੀ ਦਿੱਲੀ ਸਮੇਤ ਨੋਇਡਾ ਅਤੇ ਗੁਰੂਗ੍ਰਾਮ ‘ਚ ਅੱਜ ਸਵੇਰੇ ਭਾਰੀ ਮੀਂਹ ਪਿਆ। ਮੀਂਹ ਨਾਲ ਕੁਝ ਹੀ ਮਿੰਟਾਂ ‘ਚ ਸੜਕਾਂ ‘ਤੇ ਪਾਣੀ ਭਰ ਗਿਆ। ਦਿੱਲੀ ਦੇ ਨਜਫਗੜ੍ਹ ਰੋਡ ‘ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਜਾਮ ਹੋ ਗਿਆ। ਦੂਜੇ ਪਾਸੇ ਗੁਰੂਗ੍ਰਾਮ ‘ਚ ਮੀਂਹ ਕਾਰਨ ਸੈਕਟਰ 52 ਏ ‘ਚ ਮੀਂਹ ਦਾ ਪਾਣੀ ਭਰ ਗਿਆ। ਮੀਂਹ ਅਤੇ ਪਾਣੀ ਭਰਨ ਕਾਰਨ ਦਿੱਲੀ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਜਾਮ ਹੋ ਗਈ।
ਮੌਸਮ ਵਿਭਾਗ ਅਨੁਸਾਰ ਸਫਦਰਜੰਗ ‘ਚ 36.8 ਮਿਲੀਮੀਟਰ, ਪਾਲਮ ‘ਚ 5.1 ਮਿ.ਮੀ., ਲੋਧੀ ਰੋਡ ‘ਚ 19.9 ਮਿ.ਮੀ., ਅਯਾਨਗਰ ‘ਚ 1.8 ਮਿਲੀਮੀਟਰ, ਦਿੱਲੀ ਯੂਨੀਵਰਸਿਟੀ ‘ਚ 43.00 ਮਿ.ਮੀ. ਮਯੂਰ ਵਿਹਾਰ ਵਿੱਚ ਮੀਂਹ ਦਰਜ ਕੀਤਾ ਗਿਆ।
ਦਿੱਲੀ ‘ਚ ਵੀਰਵਾਰ ਸ਼ਾਮ ਨੂੰ ਹੋਈ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਇਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਭਰਨ ਕਾਰਨ ਕਈ ਇਲਾਕਿਆਂ ਵਿਚ ਟ੍ਰੈਫਿਕ ਜਾਮ ਹੋ ਗਿਆ।







