ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 2
ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਜਰਾਤ ਦੇ ਜਾਮਨਗਰ ਵਿਚ ਆਖਰੀ ਸਾਹ ਲਏ ਹਨ। ਉਨ੍ਹਾਂ ਸੱਠ ਦੇ ਦਹਾਕੇ ਵਿਚ ਕ੍ਰਿਕਟ ਵਿਚ ਨਾਮ ਖੱਟਿਆ। ਕਾਬੁਲ ਦੇ ਜਨਮੇ ਦੁਰਾਨੀ ਨੇ ਭਾਰਤ ਵਲੋਂ 29 ਟੈਸਟ ਮੈਚ ਖੇਡੇ ਅਤੇ ਉਹ ਆਪਣੀ ਦਿੱਖ ਤੇ ਕੱਪੜਿਆਂ ਦੀ ਸ਼ੌਕੀਨੀ ਕਰ ਕੇ ਵੀ ਜਾਣੇ ਜਾਂਦੇ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਸੋਗ ਪ੍ਰਗਟ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕ੍ਰਿਕਟ ਦੀ ਦੁਨੀਆ ਵਿੱਚ ਭਾਰਤ ਦੇ ਉਭਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਲੀਮ ਦੁਰਾਨੀ ਕ੍ਰਿਕਟ ਦੇ ਇੱਕ ਮਹਾਨ ਵਿਅਕਤੀ ਸਨ, ਆਪਣੇ ਆਪ ਵਿੱਚ ਇੱਕ ਸੰਸਥਾ। ਉਨ੍ਹਾਂ ਕ੍ਰਿਕਟ ਦੀ ਦੁਨੀਆ ਵਿੱਚ ਭਾਰਤ ਦੇ ਉਭਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਮੈਦਾਨ ਦੇ ਅੰਦਰ ਅਤੇ ਬਾਹਰ, ਉਹ ਆਪਣੇ ਅੰਦਾਜ਼ ਲਈ ਜਾਣੇ ਜਾਂਦੇ ਸੀ।







