‘ਚੰਦਰਯਾਨ 3’ ਮਿਸ਼ਨ ਸਫਲਤਾਪੂਰਵਕ ਦੂਜੇ ਪੰਧ ‘ਚ ਹੋਇਆ ਦਾਖਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 17

ਭਾਰਤ ਦੇ ਪੁਲਾੜ ਮਿਸ਼ਨ ਚੰਦਰਯਾਨ 3 ਨੇ ਧਰਤੀ ਦੇ ਦੂਜੇ ਚੱਕਰ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਲਿਆ ਹੈ। ਇਸਰੋ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸਰੋ ਨੇ ਦੱਸਿਆ ਕਿ ਚੰਦਰਯਾਨ 3 ਹੁਣ ਧਰਤੀ ਤੋਂ 41,603 ਕਿਲੋਮੀਟਰ x 226 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਧਰਤੀ ਦੇ ਆਰਬਿਟ ਵਿੱਚ ਮੌਜੂਦ ਹੈ।

ਇਸ ਤੋਂ ਪਹਿਲਾ ਐਤਵਾਰ ਨੂੰ ਚੰਦਰਯਾਨ 3 ਨੇ ਪ੍ਰਿਥਵੀ ਦੀ ਪਹਿਲੀ ਸ਼੍ਰੇਣੀ ਤੋਂ ਦੂਜੀ ‘ਚ ਛਾਲ ਮਾਰੀ ਸੀ। ਹੁਣ ਭਲਕੇ ਯਾਨੀ ਮੰਗਲਵਾਰ ਨੂੰ ਚੰਦਰਯਾਨ 3 ਫਿਰ ਤੋਂ ਅਗਲੇ ਆਰਬਿਟ ਵਿੱਚ ਦਾਖਲ ਹੋਵੇਗਾ। ਇਸਰੋ ਨੇ 14 ਜੁਲਾਈ ਨੂੰ ਚੰਦਰਯਾਨ 3 ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਹ ਭਾਰਤ ਦਾ ਤੀਜਾ ਮਿਸ਼ਨ ਹੈ, ਜਿਸ ਨੂੰ ਚੰਦਰਮਾ ‘ਤੇ ਭੇਜਿਆ ਗਿਆ ਹੈ। ਇਸ ਮਿਸ਼ਨ ਦੇ ਤਹਿਤ, ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ 3 ਨੂੰ ਸਫਲਤਾਪੂਰਵਕ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ।

Leave a Reply

Your email address will not be published. Required fields are marked *

View in English