ਫੈਕਟ ਸਮਾਚਾਰ ਸੇਵਾ
ਅਹਿਮਦਾਬਾਦ, ਜੁਲਾਈ 16
ਗੁਜਰਾਤ ਦੇ ਇਤਿਹਾਸਕ ਦਵਾਰਕਾ ਜਗਤ ਮੰਦਰ ਅਤੇ ਡਾਕੋਰ ਦੇ ਰਣਛੋੜ ਰਾਏਜੀ ਮਹਾਰਾਜ ਮੰਦਰ ‘ਚ ਹੁਣ ਸਿਰਫ਼ ਭਾਰਤੀ ਸੰਸਕ੍ਰਿਤੀ ਦੇ ਅਨੁਕੂਲ ਕੱਪੜੇ ਪਾ ਕੇ ਆਉਣ ਵਾਲਿਆਂ ਨੂੰ ਹੀ ਦਾਖ਼ਲਾ ਮਿਲੇਗਾ। ਮੰਦਰਾਂ ਦੇ ਪ੍ਰਬੰਧਕਾਂ ਨੇ ਮੁੱਖ ਗੇਟ ‘ਤੇ ਪੋਸਟਰ ਲਗਾ ਕੇ ਸ਼ਰਧਾਲੂਆਂ ਨੂੰ ਚੰਗੇ ਕੱਪੜੇ ਪਹਿਨਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਪੋਸਟਰ ਦਵਾਰਕਾ ਮੰਦਰ ਦੇ ਮੁੱਖ ਗੇਟ ‘ਤੇ ਲਗਾਏ ਗਏ ਹਨ, ਜਿਸ ‘ਚ ਮੰਦਰ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਅਪੀਲ ਕੀਤੀ ਗਈ ਹੈ। ਇਸ ਤੋਂ ਬਾਅਦ ਖੇੜਾ ਜ਼ਿਲ੍ਹੇ ‘ਚ ਸਥਿਤ ਰਣਛੋੜ ਰਾਏਜੀ ਮੰਦਰ ‘ਚ ਵੀ ਅਜਿਹਾ ਹੀ ਨੋਟਿਸ ਚਿਪਕਾਇਆ ਗਿਆ ਸੀ।







