ਈ-ਸਿਗਰੇਟ ਵੇਚਣ ਵਾਲੀਆਂ 15 ਵੈੱਬਸਾਈਟਾਂ ਨੂੰ ਸਰਕਾਰ ਦਾ ਨੋਟਿਸ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 18

ਈ-ਸਿਗਰੇਟ ਨੂੰ ਸਿਹਤ ਮਾਹਿਰਾਂ ਨੇ ਤਮਾਕੂਨੋਸ਼ੀ ਵਾਂਗ ਸਿਹਤ ਲਈ ਖਤਰਨਾਕ ਮੰਨਿਆ ਹੈ। ਇਸ ਦੇ ਖਤਰਿਆਂ ਨੂੰ ਦੇਖਦੇ ਹੋਏ ਭਾਰਤ ‘ਚ ਇਸ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ, ਹਾਲਾਂਕਿ ਕਈ ਵੈੱਬਸਾਈਟਾਂ ‘ਤੇ ਇਸ ਦੀ ਵਿਕਰੀ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਦਿਸ਼ਾ ਵਿੱਚ ਸਖ਼ਤ ਕਦਮ ਚੁੱਕੇ ਹਨ। ਅਧਿਕਾਰਤ ਸੂਤਰਾਂ ਮੁਤਾਬਕ ਸਿਹਤ ਮੰਤਰਾਲੇ ਨੇ ਭਾਰਤ ‘ਚ ਪਾਬੰਦੀਸ਼ੁਦਾ ਈ-ਸਿਗਰੇਟ ਵੇਚਣ ਵਾਲੀਆਂ 15 ਵੈੱਬਸਾਈਟਾਂ ਨੂੰ ਨੋਟਿਸ ਭੇਜ ਕੇ ਇਨ੍ਹਾਂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਅਤੇ ਵਿਕਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਛੇ ਹੋਰ ਵੈੱਬਸਾਈਟਾਂ ਰਾਡਾਰ ‘ਤੇ ਹਨ।

ਸੂਤਰਾਂ ਮੁਤਾਬਕ ਮੰਤਰਾਲਾ, ਸੋਸ਼ਲ ਮੀਡੀਆ ‘ਤੇ ਈ-ਸਿਗਰੇਟ ਦੇ ਇਸ਼ਤਿਹਾਰ ਅਤੇ ਵਿਕਰੀ ‘ਤੇ ਵੀ ਨੇੜਿਓਂ ਨਜ਼ਰ ਰੱਖ ਰਿਹਾ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ 15 ਵੈੱਬਸਾਈਟਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ‘ਚੋਂ 4 ਨੇ ਇਸਦਾ ਕੰਮਕਾਜ ਵੀ ਬੰਦ ਕਰ ਦਿੱਤਾ ਹੈ। ਨੋਟਿਸ ਨੂੰ ਲਾਗੂ ਨਾ ਕਰਨ ਵਾਲੀਆਂ ਵੈੱਬਸਾਈਟਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਲ 2019 ਤੋਂ ਭਾਰਤ ‘ਚ ਇਸ ਦੀ ਵਿਕਰੀ ‘ਤੇ ਪਾਬੰਦੀ ਹੈ।

Leave a Reply

Your email address will not be published. Required fields are marked *

View in English